HOME » Top Videos » Punjab
Share whatsapp

ਸੁਖਬੀਰ ਬਾਦਲ 'ਤੇ ਦਾਦੂਵਾਲ ਦਾ ਪਲਟਵਾਰ, ਬੋਲੇ; ਲੋਕਾਂ ਨੂੰ ਪਤੈ ਅਸਲੀ ਏਜੰਟ ਕੌਣ ਐ...

Punjab | 04:10 PM IST Sep 21, 2022

ਸੁਪਰੀਮ ਕੋਰਟ ਦੇ ਹਰਿਆਣਾ ਵਿੱਚ ਗੁਰਦੁਆਰਿਆਂ ਦੇ ਪ੍ਰਬੰਧ ਸਬੰਧੀ ਫੈਸਲੇ ਪਿੱਛੋਂ ਸਿੱਖ ਰਾਜਨੀਤੀ ਭਖੀ ਹੋਈ ਹੈ। ਸੁਖਬੀਰ ਬਾਦਲ ਵੱਲੋਂ ਬੀਤੇ ਦਿਨ ਬਾਬਾ ਬਲਜੀਤ ਸਿੰਘ ਦਾਦੂਵਾਲ 'ਤੇ ਇਸ ਮਸਲੇ ਨੂੰ ਲੈ ਕੇ ਦੋਸ਼ ਲਾਏ ਗਏ ਸਨ ਅਤੇ ਭਾਜਪਾ ਦਾ ਏਜੰਟ ਦੱਸਿਆ ਗਿਆ ਸੀ। ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਕਿਹਾ ਸੀ ਕਿ ਕੁੱਝ ਅੰਦਰਲੇ ਗੱਦਾਰ ਹੀ ਅਜਿਹਾ ਕਰ ਰਹੇ ਹਨ। ਅੱਜ ਬਾਬਾ ਦਾਦੂਵਾਲ ਨੇ ਸੁਖਬੀਰ ਬਾਦਲ ਦੇ ਬਿਆਨ 'ਤੇ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਲੋਕਾਂ ਨੂੰ ਪਤਾ ਹੈ ਕਿ ਕੌਣ ਅਸਲੀ ਏਜੰਟ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਗੁਰਦੁਆਰਿਆਂ 'ਤੇ ਕਬਜ਼ੇ ਕੀਤੇ ਹੋਏ ਹਨ ਅਤੇ ਪੰਥ ਤੇ ਪੰਜਾਬ ਦਾ ਵੀ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਮੈਨੂੰ ਝੂਠੇ ਕੇਸਾਂ ਵਿੱਚ ਫਰੀਦਕੋਟ ਜੇਲ੍ਹ ਵਿੱਚ ਵੀ ਬੰਦ ਰੱਖਿਆ ਸੀ।

SHOW MORE