BJP ਕੋਈ ਕੱਪੜੇ ਧੋਣ ਵਾਲੀ ਮਸ਼ੀਨ ਨਹੀਂ, ਜੋ ਦਾਗ਼ ਧੋ ਦੇਵੇ: ਮਾਨ
Punjab | 06:43 PM IST Oct 17, 2022
Bhagwant Mann on Sham Sunder Arora Girftari by Vigilance: ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਬੀਤੇ ਦਿਨ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ 50 ਲੱਖ ਰੁਪਏ ਵਿਜੀਲੈਂਸ ਅਧਿਕਾਰੀ ਨੂੰ ਰਿਸ਼ਵਤ ਦੇਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਅੱਜ ਜਨਮ ਦਿਨ ਮੌਕੇ ਵਿਰੋਧੀਆਂ ਨੂੰ ਵੀ ਆਪਣੇ ਭਾਸ਼ਣ ਰਾਹੀਂ ਖੂਬ ਰਗੜੇ ਲਾਏ। ਮੁੱਖ ਮੰਤਰੀ ਮਾਨ ਨੇ ਅੱਜ ਫਿਰ ਇੱਕ ਵਾਰ ਕਿਹਾ ਕਿ ਕਿਸੇ ਵੀ ਘੁਟਾਲੇ ਕਰਨ ਵਾਲੇ ਨੂੰ ਬਖਸਿ਼ਆ ਨਹੀਂ ਜਾਵੇਗਾ, ਭਾਵੇਂ ਕਿ ਉਹ ਕਿਸੇ ਵੀ ਪਾਰਟੀ ਵਿੱਚ ਚਲਾ ਜਾਵੇ ਅਤੇ ਕਿੰਨੀਆਂ ਹੀ ਪਾਰਟੀਆਂ ਬਦਲ ਲਵੇ। ਮੁੱਖ ਮੰਤਰੀ ਨੇ ਕਿਹਾ ਕਿ ਅਜੇ ਕੰਲ ਹੀ ਦੇਖ ਲਓ ਕਿ ਕਿਵੇਂ ਕਾਂਗਰਸ ਦਾ ਇੱਕ ਮੰਤਰੀ ਸੀ, ਜਿਸ ਨੇ ਖੂਬ 5 ਸਾਲਾਂ ਦੌਰਾਨ ਘੁਟਾਲੇ ਕੀਤੇ, ਜਿਸ ਬਾਰੇ ਅਜੇ ਉਨ੍ਹਾਂ ਦੀ ਸਰਕਾਰ ਨੇ ਸ਼ਮੂਲੀਅਤ ਬਾਰੇ ਨਾਂਅ ਦੀ ਜਾਂਚ ਹੀ ਕੀਤੀ ਜਾ ਰਹੀ ਸੀ ਕਿ ਤਾਂ ਉਹ ਤੁਰੰਤ ਭਾਜਪਾ ਵਿੱਚ ਚਲਾ ਗਿਆ। ਉਨ੍ਹਾਂ ਕਿਹਾ ਕਿ ਭਾਵੇਂ ਉਹ ਭਾਜਪਾ ਵਿੱਚ ਚਲਾ ਗਿਆ, ਪਰੰਤੂ ਬੀਜੇਪੀ ਕੋਈ ਇਹ ਨਹੀਂ ਕਿ ਕੱਪੜੇ ਧੋਣ ਵਾਲੀ ਮਸ਼ੀਨ ਹੈ, ਜਿਹੜੀ ਕਿ ਦਾਗ਼ ਧੋ ਦੇਵੇ।
SHOW MORE-
CM ਮਾਨ ਨੇ BSE ਦਾ ਕੀਤਾ ਦੌਰਾ, ਮਾਰਕੀਟ ਖੁੱਲ੍ਹਣ ਦਾ ਸੰਕੇਤ ਘੰਟੀ ਵਜਾਉਣ ਦੀ ਨਿਭਾਈ ਰਸਮ
-
CM ਮਾਨ ਨੇ ਪਟਿਆਲਾ 'ਚ 167 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ
-
ਭਾਰਤ ਜੋੜੋ ਯਾਤਰਾ: ਰਾਹੁਲ ਦੀ ਸੁਰੱਖਿਆ 'ਚ ਸੰਨ੍ਹ, ਨੌਜਵਾਨ ਨੇ ਜੱਫੀ ਪਾਉਣ ਦੀ ਕੋਸਿ਼ਸ਼
-
ਨਵਜੰਮੀ ਬੱਚੀ ਦੇ ਕਾਤਲ ਮਾਪਿਆਂ ਨੂੰ ਜ਼ਿਲ੍ਹਾ ਅਦਾਲਤ ਨੇ ਸੁਣਾਈ 5 ਸਾਲ ਦੀ ਕੈਦ
-
Bharat Jodo: ਰਾਹੁਲ ਗਾਂਧੀ ਨੇ ਕੈਂਟਰ 'ਚ ਕੱਟੀ ਰਾਤ, ਸਰਹਿੰਦ ਤੋਂ ਸ਼ੁਰੂ ਹੋਈ ਯਾਤਰਾ
-
ਸਾਬਕਾ ਮੁੱਖ ਮੰਤਰੀ ਚੰਨੀ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਮਾਮਲੇ 'ਚ HC ਤੋਂ ਵੱਡੀ ਰਾਹਤ