HOME » Top Videos » Punjab
'ਬੰਦੀ ਸਿੱਖ ਰਿਹਾਅ ਕਰ ਦਿੱਤੇ ਹਨ, ਜਿਹੜੇ ਹੋਰ ਹਨ ਸੂਚੀ ਦਿਓ, ਉਹ ਵੀ ਕਰਾਂਗੇ ਰਿਹਾਅ'
Punjab | 08:55 AM IST Sep 01, 2022
ਚੰਡੀਗੜ੍ਹ: Bandi Singh Release Case: ਬੰਦੀ ਸਿੰਘਾਂ ਦੇ ਮਸਲੇ ਉਪਰ ਪੰਜਾਬ ਵਿੱਚ ਚੱਲ ਰਹੀ ਸਿਆਸਤ 'ਤੇ ਹੁਣ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ (Union Minister Gajendra Shekhawat) ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ (BJP) ਦੀ ਕੇਂਦਰ ਸਰਕਾਰ ਨੇ ਉਨ੍ਹਾਂ ਕਿਹਾ ਕਿ ਸਿਰਫ਼ 2 ਕੇਸ ਹੀ ਬਾਕੀ ਹਨ, ਇਨ੍ਹਾਂ ਵਿਚੋਂ ਵੀ 1 ਕੇਸ ਆਮ ਆਦਮੀ ਪਾਰਟੀ (AAP) ਦੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਕੋਲ ਬਾਕੀ ਹੈ। ਜਦਕਿ ਬਾਕੀ ਸਾਰੇ ਬੰਦੀ ਸਿੱਖ ਰਿਹਾਅ ਕਰ ਦਿੱਤੇ ਗਏ ਹਨ, ਪਰੰਤੂ ਜੇਕਰ ਕੋਈ ਹੋਰ ਬੰਦੀ ਸਿੱਖ ਹਨ ਤਾਂ ਉਨ੍ਹਾਂ ਦੀ ਸੂਚੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਵੀ ਛੇਤੀ ਹੀ ਰਿਹਾਅ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਕੋਈ ਬੰਦੀ ਸਿੱਖਾਂ ਦੀ ਰਿਹਾਈ ਦੀ ਗੱਲ ਕਰ ਰਿਹਾ ਹੈ ਪਰ ਅੱਜ ਤੱਕ ਉਨ੍ਹਾਂ ਨੂੰ ਇਸ ਸਬੰਧ ਵਿੱਚ ਕੋਈ ਸੂਚੀ ਤੱਕ ਨਹੀਂ ਸੌਂਪੀ ਗਈ, ਜੋ ਕਿ ਉਹ ਵਾਰ ਵਾਰ ਬੇਨਤੀ ਕਰ ਚੁੱਕੇ ਹਨ।
SHOW MORE