HOME » Top Videos » Punjab
Share whatsapp

ਬਿਜਲੀ ਚੋਰਾਂ ਦੀ ਨਹੀਂ ਹੁਣ ਖੈਰ! ਬਿਜਲੀ ਚੋਰੀ ਰੋਕਣ ਲਈ 'ਕੁੰਡੀ ਹਟਾਓ' ਮੁਹਿੰਮ ਦਾ ਐਲਾਨ

Punjab | 04:24 PM IST May 13, 2022

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਵੱਲੋਂ ਪੰਜਾਬ (Punjab News) ਦੇ ਲੋਕਾਂ ਨੂੰ ਜਿਥੇ ਪਹਿਲਾਂ ਮੁਫ਼ਤ ਬਿਜਲੀ ਦਾ ਤੋਹਫ਼ਾ ਦਿੱਤਾ ਗਿਆ ਹੈ, ਉਥੇ ਹੀ ਹੁਣ ਬਿਜਲੀ ਚੋਰੀ (Bijli chori) ਨੂੰ ਰੋਕਣ ਲਈ ਵੱਡਾ ਐਲਾਨ ਕੀਤਾ ਹੈ। ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਦੇ ਮੁੱਖ ਮੰਤਰੀ ਮਾਨ ਦੇ ਐਲਾਨ ਨਾਲ ਹੁਣ ਬਿਜਲੀ ਚੋਰਾਂ ਦੀ ਖੈਰ ਨਹੀਂ ਹੋਵੇਗੀ। ਮਾਨ ਸਰਕਾਰ (Mann Government) ਨੇ ਪੰਜਾਬ ਅੰਦਰ 'ਕੁੰਡੀ ਹਟਾਓ' (Kundi Hatao) ਮੁਹਿੰਮ ਚਲਾਉਣ ਦਾ ਫ਼ੈਸਲਾ ਕੀਤਾ ਹੈ। ਦੱਸ ਦੇਈਏ ਕਿ ਪਿਛਲੇ ਕਾਫ਼ੀ ਸਮੇਂ ਤੋਂ ਸਰਕਾਰ ਨੂੰ ਬਿਜਲੀ ਚੋਰੀ ਸਬੰਧੀ ਦਰਖ਼ਾਸਤਾਂ ਮਿਲ ਰਹੀਆਂ ਸਨ, ਜਿਸ 'ਤੇ ਕਾਰਵਾਈ ਕਰਦਿਆਂ ਹੋਇਆ ਸਰਕਾਰ ਨੇ ਇਹ ਕਦਮ ਚੁੱਕਿਆ ਹੈ ਕਿ, ਪੰਜਾਬ ਦੇ ਅੰਦਰ ਕੁੰਡੀ ਲਗਾ ਕੇ ਬਿਜਲੀ ਚੋਰੀ ਕਰਨ ਵਾਲਿਆਂ ਨੂੰ ਬਖ਼ਸ਼‍ਿਆ ਨਹੀਂ ਜਾਵੇਗਾ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

SHOW MORE