HOME » Top Videos » Punjab
Share whatsapp

ਅਸੀਂ ਉਹ ਕੰਮ ਕਰ ਰਹੇ ਹਾਂ ਜੋ ਪਿਛਲੀਆਂ ਸਰਕਾਰਾਂ ਨੇ ਨਹੀਂ ਕੀਤੇ: ਭਗਵੰਤ ਮਾਨ

Punjab | 04:30 PM IST Jul 06, 2022

ਚੰਡੀਗੜ੍ਹ: Punjab News: ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਕਿਹਾ ਹੈ ਕਿ ਉਹ ਆਮ ਆਦਮੀ ਪਾਰਟੀ (AAP) ਦੀ ਸਰਕਾਰ ਦੇ ਪਹਿਲੇ 4-5 ਮਹੀਨਿਆਂ 'ਚ ਉਹ ਕੰਮ ਕਰ ਰਹੇ ਹਨ, ਜਿਹੜੇ ਪਿਛਲੀਆਂ ਸਰਕਾਰਾਂ ਨੇ ਨਹੀਂ ਕੀਤੇ। ਮੁੱਖ ਮੰਤਰੀ ਨੇ ਇਹ ਗੱਲ ਪਟਵਾਰੀਆਂ ਨੂੰ ਨਿਯੁਕਤੀ ਪੱਤਰ (CM Gave Job Letter to Parwaris) ਦੇਣ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਸਿਰਫ਼ ਆਖਰੀ ਸਾਲ ਦੇ 4-5 ਮਹੀਨਿਆਂ 'ਚ ਅਜਿਹੇ ਕੰਮ ਕਰਦੇ ਸਨ, ਪਰੰਤੂ ਉਹ ਵੀ ਕੋਈ ਕੰਮ ਨਹੀਂ ਹੁੰਦੇ ਸਨ, ਸਗੋਂ ਪੰਗੇ ਪਾ ਕੇ ਜਾਂਦੇ ਸਨ। ਉਨ੍ਹਾਂ ਕਿਹਾ ਕਿ ਕੋਈ ਵੀ ਇਹ ਸਾਬਤ ਨਹੀਂ ਕਰ ਸਕਦਾ ਕਿ ਉਨ੍ਹਾਂ ਕੋਲ ਪਟਵਾਰੀ ਲਈ ਕੋਈ ਸਿਫਾਰਸ਼ ਤੱਕ ਆਈ ਹੋਵੇ।


ਉਨ੍ਹਾਂ 855 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦਿੰਦਿਆਂ ਵਧਾਈ ਦਿੱਤੀ ਅਤੇ ਕਿਹਾ ਕਿ ਤਿੰਨ ਮਹੀਨਿਆਂ ਬਾਅਦ ਉਨ੍ਹਾਂ ਨੂੰ ਫੀਲਡ ਦੇ ਵਿੱਚ ਕੰਮ ਕਰਦੇ ਵੇਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਹੋਰ ਵੀ ਪਟਵਾਰੀਆਂ ਦੀ ਭਰਤੀ ਕਰੇਗੀ। ਇਸ ਵਿੱਚ 700 ਤੋਂ ਵੱਧ ਆਸਾਮੀਆਂ ਹਨ।

ਮੁੱਖ ਮੰਤਰੀ ਮਾਨ ਨੇ ਐਲਾਨ ਕੀਤਾ ਕਿ ਜਿਹੜੇ ਭਵਿੱਖ ਵਿੱਚ ਨਵੇਂ ਪਟਵਾਰੀ ਭਰਤੀ ਹੋਣਗੇ ਉਨ੍ਹਾਂ ਲਈ ਟ੍ਰੇਨਿੰਗ ਦਾ ਸਮਾਂ ਡੇਢ ਸਾਲ ਨਹੀਂ ਹੋਵੇਗਾ, ਸਗੋਂ ਆਮ ਆਦਮੀ ਪਾਰਟੀ ਦੀ ਸਰਕਾਰ ਘਟਾ ਕੇ 1 ਸਾਲ ਕਰ ਦੇਵੇਗੀ।

SHOW MORE