HOME » Top Videos » Punjab
Share whatsapp

ਦਰਬਾਰ ਸਾਹਿਬ ਚੋਂ ਬੱਚਾ ਅਗਵਾ, SGPC ਮੁਲਾਜ਼ਮਾਂ ਨੇ ਬਰਾਮਦ ਕਰਕੇ ਮੁਲਜ਼ਮ ਕੀਤਾ ਕਾਬੂ

Punjab | 09:23 AM IST Aug 25, 2022

Crime News: ਅੰਮ੍ਰਿਤਸਰ (Amrtisar News) ਵਿਖੇ ਸ੍ਰੀ ਦਰਬਾਰ ਸਾਹਿਬ (Darbar Sahib) ਵਿਖੇ 6 ਸਾਲਾ ਬੱਚੇ ਨੂੰ ਅਗਵਾ (6 Year Children kidnap in darbar sahib) ਕੀਤੇ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਬੱਚਾ ਅਗਵਾ ਹੋਣ 'ਤੇ ਜਦੋਂ ਹੀ ਮਾਪਿਆਂ ਨੇ ਰੌਲਾ ਪਾਇਆ ਤਾਂ ਹੜਕੰਪ ਮੱਚ ਗਿਆ। ਦਰਬਾਰ ਸਾਹਿਬ ਵਿੱਚ ਸ਼੍ਰੋਮਣੀ ਕਮੇਟੀ (SGPC) ਦੇ ਮੁਲਾਜ਼ਮ ਹਰਕਤ ਵਿੱਚ ਆਏ। ਮੁਲਾਜ਼ਮਾਂ ਨੇ ਸਾਰੀ ਸੀਸੀਟੀਵੀ ਫੁਟੇਜ਼ ਖੰਗਾਲੀ, ਜਿਸ ਦੇ ਆਧਾਰ 'ਤੇ ਮੁਲਜ਼ਮ ਨੂੰ ਮੁਲਾਜ਼ਮਾਂ ਨੇ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਅਤੇ ਬੱਚਾ ਮਾਪਿਆਂ ਨੂੰ ਮਿਲਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਦਾ ਰਿਸ਼ਤੇਦਾਰ ਅੰਮ੍ਰਿਤਸਰ ਹਸਪਤਾਲ ਵਿੱਚ ਦਾਖਲ ਹੈ ਅਤੇ ਹਸਪਤਾਲ *ਚ ਠਹਿਰਾਅ ਨਾ ਹੋਣ ਕਾਰਨ ਇਹ ਦਰਬਾਰ ਸਾਹਿਬ ਆਏ ਸਨ ਕਿ ਇਸ ਦੌਰਾਨ ਹੀ ਇਹ ਭਾਣਾ ਵਾਪਰ ਗਿਆ।

SHOW MORE