HOME » Top Videos » Punjab
Share whatsapp

ਤਰਨਤਾਰਨ ਵਿਖੇ ਚਰਚ 'ਚ ਭੰਨਤੋੜ, ਅਣਪਾਤਿਆਂ ਨੇ ਕਾਰ ਨੂੰ ਲਾਈ ਅੱਗ, ਵੀਡੀਓ ਵਾਇਰਲ

Punjab | 10:30 AM IST Aug 31, 2022

ਤਰਨਤਾਰਨ: Church Damaged: ਪੱਟੀ ਦੇ ਪਿੰਡ ਥੱਕਰਪੁਰ ਵਿੱਚ ਦੇਰ ਰਾਤ ਮੰਦਭਾਗੀ ਘਟਨਾ ਵਾਪਰਨ ਦੀ ਸੂਚਨਾ ਹੈ। ਇਥੇ ਸਥਿਤ ਚਰਚ ਵਿੱਚ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਦੇਰ ਰਾਤ ਭੰਨਤੋੜ ਕੀਤੀ ਗਈ ਹੈ, ਜਿਸ ਕਾਰਨ ਈਸਾਈ ਭਾਈਚਾਰੇ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਘਟਨਾ ਸੀਸੀਟੀਵੀ (CCTV video) ਵਿੱਚ ਕੈਦ ਹੋ ਗਈ ਹੈ। ਵੀਡੀਓ (Viral Video) ਵਿੱਚ ਸਾਫ ਵੇਖਿਆ ਜਾ ਸਕਦਾ ਹੈ ਕਿ ਕੁੱਝ ਵਿਅਕਤੀ ਚਰਚ ਅੰਦਰ ਵੜ ਕੇ ਪ੍ਰਭੂ ਯਿਸ਼ੂ ਮਸੀਹ ਅਤੇ ਮਾਤਾ ਮਰੀਅਮ ਦੀ ਮੂਰਤੀ ਦੀ ਭੰਨਤੋੜ ਕਰ ਰਹੇ ਹਨ। ਮੁਲਜ਼ਮਾਂ ਵੱਲੋਂ ਚਰਚ ਵਿੱਚ ਖੜੀ ਇੱਕ ਕਾਰ ਨੂੰ ਵੀ ਅੱਗ ਦੇ ਹਵਾਲੇ (Car Fire in Church in tarntaran) ਕਰ ਦਿੱਤਾ ਗਿਆ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਕਾਰਵਾਈ ਅਰੰਭ ਦਿੱਤੀ ਹੈ।

SHOW MORE