'ਸਰਕਾਰ ਆਮ, ਕੰਮ ਖ਼ਾਸ', ਮਾਨ ਸਰਕਾਰ ਵੱਲੋਂ ਜਹਾਜ਼ ਖਰੀਦ 'ਤੇ ਬੋਲੇ ਬਰਿੰਦਰ ਢਿੱਲੋਂ
Punjab | 04:51 PM IST Oct 19, 2022
ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਸਰਕਾਰ ਵੱਲੋਂ ਵੀਆਈਪੀ ਦੀ ਸੇਵਾ ਲਈ ਹੁਣ ਇੱਕ ਸਾਲ ਲਈ ਏਅਰਕ੍ਰਾਫਟ ਲੀਜ਼ 'ਤੇ ਲਿਆ ਜਾਣ ਹੈ, ਜਿਸ ਲਈ ਜਾਰੀ ਕੀਤੇ ਗਏ ਹਨ। ਏਅਰਕ੍ਰਾਫਟ ਖਰੀਦੇ ਜਾਣ ਨੂੰ ਲੈ ਕੇ ਆਮ ਆਦਮੀ ਪਾਰਟੀ ਵਿਰੋਧੀਆਂ ਦੇ ਨਿਸ਼ਾਨੇ 'ਤੇ ਵੀ ਆ ਗਈ ਹੈ। ਪੰਜਾਬ ਕਾਂਗਰਸ ਦੇ ਯੂਥ ਵਿੰਗ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਇਸ ਸਬੰਧੀ ਕਿਹਾ ਹੈ ਕਿ ਇਹ ਇਹ ਆਮ ਆਦਮੀ ਦੀ ਸਰਕਾਰ ਹੈ, ਪਰੰਤੂ ਸਾਰੇ ਕੰਮ ਜੋ ਕਰ ਰਹੀ ਹੈ, ਉਹ ਖਾਸ (VIP ਵਾਲੇ) ਕੀਤੇ ਜਾ ਰਹੇ ਹਨ। ਢਿੱਲੋਂ ਨੇ ਤੰਜ ਕੱਸਦਿਆਂ ਕਿਹਾ ਕਿ ਮਾਨ ਸਰਕਾਰ ਨੇ ਇਹ ਹੈਲੀਕਾਟਰ ਦਿੱਲੀ ਸਰਕਾਰ ਦੇ ਵੀਆਈਪੀਜ਼ ਲਈ ਲੈਣਾ ਹੈ, ਕਿਉਂਕਿ ਇਨ੍ਹਾਂ ਨੇ ਕੇਜਰੀਵਾਲ ਨੂੰ ਵੀ ਲੈ ਕੇ ਜਾਣਾ ਹੁੰਦਾ ਹੈ, ਸਿਸੋਧੀਆ ਅਤੇ ਹੋਰ ਦਿੱਲੀ ਦੇ ਲੀਡਰਾਂ ਨੂੰ ਵੀ ਲੈ ਕੇ ਜਾਣਾ ਹੁੰਦਾ ਨੂੰ ਗੁਜਰਾਤ ਆਦਿ ਥਾਂਵਾਂ 'ਤੇ ਲੈ ਕੇ ਜਾਣਾ ਹੁੰਦਾ ਹੈ, ਜਿਸ ਕਾਰਨ ਪੰਜਾਬ ਸਰਕਾਰ ਨੂੰ ਇਸ ਜਹਾਜ਼ ਦੀ ਸਖਤ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇਸ ਆਮ ਆਦਮੀ ਵਾਲੀ ਪਾਰਟੀ ਨੇ ਤਾਂ ਬਾਦਲਾਂ ਨੂੰ ਵੀ ਪਿਛੇ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਉਹੀ ਭਗਵੰਤ ਮਾਨ ਹੈ, ਜਿਹੜਾ ਚੋਣਾਂ ਦੌਰਾਨ ਫੋਟੋਆਂ ਪਾ ਕੇ ਦੱਸਦਾ ਸੀ ਕਿ ਉਹ ਉਹ ਇੱਕ ਆਮ ਆਦਮੀ ਹੈ ਅਤੇ ਹੁਣ ਇਨ੍ਹਾਂ ਨੂੰ ਦਿੱਲੀ ਦੇ ਲੀਡਰਾਂ ਦੀ ਸੇਵਾ ਲਈ ਜਾਹਾਜ਼ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਹੁਣ 2024 ਦੀਆਂ ਚੋਣਾਂ ਆ ਰਹੀਆਂ ਹਨ ਅਤੇ ਇਸ ਵਿੱਚ ਵੀ ਪੰਜਾਬ ਦਾ ਪੈਸਾ ਵਰਤਿਆ ਜਾਵੇਗਾ।
SHOW MORE-
CM ਮਾਨ ਨੇ BSE ਦਾ ਕੀਤਾ ਦੌਰਾ, ਮਾਰਕੀਟ ਖੁੱਲ੍ਹਣ ਦਾ ਸੰਕੇਤ ਘੰਟੀ ਵਜਾਉਣ ਦੀ ਨਿਭਾਈ ਰਸਮ
-
CM ਮਾਨ ਨੇ ਪਟਿਆਲਾ 'ਚ 167 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ
-
ਭਾਰਤ ਜੋੜੋ ਯਾਤਰਾ: ਰਾਹੁਲ ਦੀ ਸੁਰੱਖਿਆ 'ਚ ਸੰਨ੍ਹ, ਨੌਜਵਾਨ ਨੇ ਜੱਫੀ ਪਾਉਣ ਦੀ ਕੋਸਿ਼ਸ਼
-
ਨਵਜੰਮੀ ਬੱਚੀ ਦੇ ਕਾਤਲ ਮਾਪਿਆਂ ਨੂੰ ਜ਼ਿਲ੍ਹਾ ਅਦਾਲਤ ਨੇ ਸੁਣਾਈ 5 ਸਾਲ ਦੀ ਕੈਦ
-
Bharat Jodo: ਰਾਹੁਲ ਗਾਂਧੀ ਨੇ ਕੈਂਟਰ 'ਚ ਕੱਟੀ ਰਾਤ, ਸਰਹਿੰਦ ਤੋਂ ਸ਼ੁਰੂ ਹੋਈ ਯਾਤਰਾ
-
ਸਾਬਕਾ ਮੁੱਖ ਮੰਤਰੀ ਚੰਨੀ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਮਾਮਲੇ 'ਚ HC ਤੋਂ ਵੱਡੀ ਰਾਹਤ