HOME » Top Videos » Punjab
Share whatsapp

1 ਦਰੱਖਤ ਵੱਢਣ ਦਾ 1000 ਰੁਪਏ ਲੈਂਦਾ ਸੀ ਸਾਧੂ ਸਿੰਘ ਧਰਮਸੋਤ: ਦੇਵ ਮਾਨ

Punjab | 11:21 AM IST Jun 07, 2022

Sadhu Singh Dharamsot Arrest: ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸੀ ਆਗੂ ਸਾਧੂ ਸਿੰਘ ਧਰਮਸੋਤ ਦੀ ਗ੍ਰਿਫ਼ਤਾਰੀ 'ਤੇ ਪੰਜਾਬ ਦੀ ਸਿਆਸਤ (Punjab Politics) ਵਿੱਚ ਭੂਚਾਲ ਮੱਚ ਗਿਆ ਹੈ। ਧਮਰਸੋਤ ਦੀ ਗ੍ਰਿਫ਼ਤਾਰੀ 'ਤੇ ਵਿਰੋਧੀ ਪਾਰਟੀਆਂ ਲਗਾਤਾਰ ਕਾਂਗਰਸ ਨੂੰ ਘੇਰ ਰਹੇ ਹਨ। ਹੁਣ ਨਾਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦੇਵ ਸਿੰਘ ਮਾਨ ਨੇ ਧਰਮਸੋਤ 'ਤੇ ਵੱਡਾ ਦੋਸ਼ ਲਾਉਂਦੇ ਹੋਏ ਕਿਹਾ ਕਿ ਸਾਧੂ ਦਰੱਖਤ ਵੱਢਣ ਦਾ 1 ਹਜ਼ਾਰ ਰੁਪਏ ਲੈਂਦਾ ਸੀ, ਜਿਸ ਵਿਚੋਂ 500 ਰੁਪਏ ਸਾਬਕਾ ਮੰਤਰੀ ਸਾਧੂ ਨੂੰ ਆਉਂਦਾ ਸੀ, ਜਦਕਿ ਬਾਕੀ 500 ਰੁਪਏ ਹੇਠਾਂ ਵੰਡਿਆ ਜਾਂਦਾ ਸੀ। ਦੇਵ ਮਾਨ ਨੇ ਕਿਹਾ ਕਿ ਜਿਹੜਾ ਵਿਅਕਤੀ ਜੋ ਬੀਜਦਾ ਹੈ, ਉਸਨੂੰ ਉਹ ਹੀ ਵੱਢਣਾ ਪੈਂਦਾ ਹੈ ਅਤੇ ਕਾਂਗਰਸੀ ਆਗੂ ਨੇ ਜੋ ਕੀਤਾ ਹੈ ਉਸਦੀ ਸਜ਼ਾ ਮਿਲ ਕੇ ਰਹੇਗੀ।

SHOW MORE