HOME » Top Videos » Punjab
Share whatsapp

ਹੁਣ ਕਪੂਰਥਲਾ ਵਿਖੇ ਨਸ਼ੇ 'ਚ ਧੁੱਤ ਕੁੜੀ ਦੀ ਵੀਡੀਓ ਆਈ ਸਾਹਮਣੇ, ਬੋਲੀ; ਸ਼ਰੇਆਮ ਵਿਕਦੈ ਨਸ਼ਾ

Punjab | 03:06 PM IST Oct 06, 2022

ਪੰਜਾਬ ਵਿੱਚ ਨਸ਼ੇ ਨਾਲ ਜਵਾਨੀ ਰੁਲਦੀ ਜਾ ਰਹੀ ਹੈ ਅਤੇ ਭਗਵੰਤ ਮਾਨ ਸਰਕਾਰ ਵੀ ਇਸ ਨੂੰ ਠੱਲ ਪਾਉਣ ਵਿੱਚ ਨਾਕਾਮਾਯਾਬ ਵਿਖਾਈ ਦੇ ਰਹੀ ਹੈ। ਨਸ਼ੇ ਦਾ ਕਹਿਰ ਬਰਪਾਉਂਦੀਆਂ 2 ਵੀਡੀਓ ਅੰਮ੍ਰਿਤਸਰ ਤੋਂ ਸਾਹਮਣੇ ਆਉਣ ਤੋਂ ਬਾਅਦ ਹੁਣ ਇੱਕ ਕਪੂਰਥਲਾ ਤੋਂ ਵੀਡੀਓ ਸਾਹਮਣੇ ਆ ਰਹੀ ਹੈ। ਵੀਡੀਓ ਮਾਲ ਰੋਡ ਦੀ ਦੱਸੀ ਜਾ ਰਹੀ ਹੈ, ਜਿਥੇ ਬੈਂਚ 'ਤੇ ਨਸ਼ੇ 'ਚ ਗਰਕ ਕੁੜੀ ਪਈ ਹੈ। ਕੁੜੀ ਦੀ ਹਾਲਤ ਇਸ ਕਦਰ ਹੈ ਕਿ ਉਹ ਉਠ ਤੱਕ ਨਹੀਂ ਸਕਦੀ, ਤੁਰਨਾ ਤਾਂ ਦੂਰ ਦੀ ਗੱਲ ਹੈ। ਵੀਡੀਓ ਵਿੱਚ ਤੁਸੀ ਵੇਖ ਸਕਦੇ ਹੋ ਕਿ ਕਿਵੇਂ ਲੜਕੀ ਗੱਲਬਾਤ ਕਰ ਰਹੀ ਹੈ ਅਤੇ ਕਹਿ ਰਹੀ ਹੈ ਕਿ ਮਹਿਤਾਬਗੜ੍ਹ ਇਲਾਕੇ ਵਿੱਚ ਸ਼ਰੇਆਮ ਚਿੱਟਾ ਵਿਕਦਾ ਹੈ। ਕੁੜੀ ਨੇ ਦੱਸਿਆ ਕਿ ਉਹ 3 ਸਾਲ ਤੋਂ ਨਸ਼ਾ ਕਰ ਰਹੀ ਹੈ। ਦੱਸ ਦੇਈਏ ਕਿ ਰੋਜ਼ਾਨਾ ਕਿਸੇ ਨਾ ਕਿਸੇ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਰਹੀ ਹੈ ਅਤੇ ਕਿਸੇ ਨਾ ਕਿਸੇ ਦੀ ਵੀਡੀਓ ਸਾਹਮਣੇ ਆ ਰਹੀ ਹੈ। ਜੋ ਕਿ ਪੁਲਿਸ ਦੀ ਨਸ਼ਿਆਂ ਵਿਰੁੱਧ ਕਾਰਗੁਜਾਰੀ *ਤੇ ਵੀ ਸਵਾਲੀਆ ਨਿਸ਼ਾਨ ਲਗਾਉਂਦੀ ਹੈ।

SHOW MORE