HOME » Top Videos » Punjab
Share whatsapp

ਲੁਧਿਆਣਾ ਵਿੱਚ ਬਜ਼ੁਰਗ ਜੋੜੇ ਵੱਲੋਂ ਗੁਰਦੁਆਰਾ ਸਾਹਿਬ ਨੂੰ ਦਾਨ ਕੀਤੀ ਡੇਢ ਕਰੋੜ ਦੀ ਕੋਠੀ

Punjab | 12:42 PM IST Sep 04, 2022

Donation to Gurdwara Sahib : ਲੁਧਿਆਣਾ (Ludhiana News) ਦੇ ਇੱਕ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਨੂੰ ਦਾਨ ਦਿੱਤੇ ਜਾਣ ਦੀ ਖ਼ਬਰਾਂ ਹੈ। ਇਹ ਦਾਨ ਇਸ ਜੋੜੇ ਵੱਲੋਂ ਆਪਣੀ ਕੋਠੀ ਦਾ ਦਿੱਤਾ ਗਿਆ ਹੈ, ਜੋ ਕਿ ਡੇਢ ਕਰੋੜ ਰੁਪਏ ਦੀ ਹੈ। ਆਸ ਪਾਸ ਦੇ ਲੋਕਾਂ ਵਿੱਚ ਇਸ ਦਾਨ ਦੀ ਖ਼ੂਬ ਚਰਚਾ ਹੋ ਰਹੀ ਹੈ। ਪਰਿਵਾਰ ਮੁਤਾਬਕ ਉਨ੍ਹਾਂ ਦੇ ਕੋਈ ਔਲਾਦ ਨਹੀਂ ਹੈ ਅਤੇ ਰਿਸ਼ਤੇਦਾਰਾਂ ਨੇ ਜ਼ਮੀਨ 'ਤੇ ਅੱਖ ਰੱਖੀ ਹੋਈ ਸੀ। ਇਸ ਲਈ ਉਨ੍ਹਾਂ ਨੇ ਵੀਆਰਐਸ ਗੁਰਦੁਆਰਾ ਸਾਹਿਬ ਨੂੰ ਕੋਠੀ ਦਾਨ ਕਰ ਦਿੱਤੀ। ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਇਸ ਕਦਮ ਲਈ ਸ਼ਲਾਘਾ ਕੀਤੀ ਹੈ। ਕਮੇਟੀ ਦਾ ਕਹਿਣਾ ਹੈ ਕਿ ਇਸ ਥਾਂ 'ਤੇ ਡਿਸਪੈਂਸਰੀ ਖੋਲ੍ਹੀ ਜਾਵੇਗੀ। ਬਜ਼ੁਰਗ ਜੋੜੇ ਨੇ ਕਿਹਾ ਕਿ ਉਨ੍ਹਾਂ ਨੇ ਇਹ ਕੋਠੀ ਆਪਣੀ ਖੁਸ਼ੀ ਲਈ ਦਾਨ ਕੀਤੀ ਹੈ।

SHOW MORE