HOME » Top Videos » Punjab
Share whatsapp

ਫਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚ ਸਹਾਇਕ ਸੁਪਰਡੈਂਟ 'ਤੇ ਗੈਂਗਸਟਰ ਵੱਲੋਂ ਇੱਟ ਨਾਲ ਹਮਲਾ

Punjab | 03:34 PM IST Oct 17, 2022

ਫਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚ ਇੱਕ ਗੈਂਗਸਟਰ ਵੱਲੋਂ ਸਹਾਇਕ ਸੁਪਰਡੈਂਟ 'ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲਾ ਇੱਟ ਨਾਲ ਕੀਤਾ ਗਿਆ ਹੈ। ਗੈਂਗਸਟਰ ਪਰਮਿੰਦਰ ਰਾਜੀ ਦੱਸਿਆ ਜਾ ਰਿਹਾ ਹੈ, ਜਿਸ ਵੱਲੋਂ ਇਹ ਹਮਲਾ ਕੀਤਾ ਗਿਆ ਹੈ। ਹਾਲਾਂਕਿ ਸੁਪਰਡੈਂਟ ਇਸ ਹਮਲੇ ਵਿੱਚ ਬਚ ਗਏ। ਦੱਸਿਆ ਜਾ ਰਿਹਾ ਹੈ ਇਹ ਹਮਲਾ ਗੈਂਗਸਟਰ ਨੇ ਉਸ ਸਮੇਂ ਕੀਤਾ ਜਦੋਂ ਜੇਲ੍ਹ ਵਿੱਚ ਬੈਰਕਾਂ ਦੀ ਤਲਾਸ਼ੀ ਲਈ ਜਾ ਰਹੀ ਸੀ। ਕਥਿਤ ਦੋਸ਼ੀ ਕੋਲੋਂ ਮੌਕੇ 'ਤੇ ਇੱਕ ਮੋਬਾਈਲ ਫੋਨ ਵੀ ਬਰਾਮਦ ਹੋਇਆ ਹੈ। ਦੱਸ ਦੇਈਏ ਕਿ ਫਿਰੋਜ਼ਪੁਰ ਜੇਲ੍ਹ ਵਿਚੋਂ ਲਗਾਤਾਰ ਚੈਕਿੰਗਾਂ ਦੌਰਾਨ ਮੋਬਾਈਲ ਫੋਨ ਬਰਾਮਦ ਹੋ ਰਹੇ ਹਨ।

SHOW MORE