HOME » Top Videos » Punjab
Share whatsapp

ਨਾਭਾ 'ਚ ਗੈਸ ਸਿਲੰਡਰ ਫਟਿਆ, 7 ਸਾਲਾ ਬੱਚੇ ਸਮੇਤ 3 ਝੁਲਸੇ

Punjab | 10:31 AM IST Aug 25, 2022

Nabha Cylinder Blast: ਨਾਭਾ (Nabha News) ਦੇ ਕਰਤਾਰਪੁਰਾ ਮੁਹੱਲਾ ਵਿੱਚ ਗੈਸ ਸਿਲੰਡਰ ਫਟਣ ਦੀ ਘਟਨਾ ਸਾਹਮਣੇ ਆਈ ਹੈ। ਸਿਲੰਡਰ ਫਟਣ ਕਾਰਨ ਘਰ 'ਚ ਮੌਜੁਦ 7 ਸਾਲਾ ਬੱਚੇ ਸਮੇਤ 2 ਹੋਰ ਪਰਿਵਾਰਕ ਮੈਂਬਰ ਝੁਲਸ ਗਏ। ਦੱਸਿਆ ਜਾ ਰਿਹਾ ਹੈ ਜਦੋਂ ਤੱਕ ਅੱਗ ਲੱਗਣ ਬਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਿਆ ਤਾਂ ਬਾਹਰ ਨਿਕਲਣ ਤੋਂ ਪਹਿਲਾਂ ਹੀ ਸਿਲੰਡਰ ਫਟ ਗਿਆ। ਆਸ ਪਾਸ ਦੇ ਲੋਕਾਂ ਨੇ ਅੱਗ ਬੁਝਾਉ ਦਸਤੇ ਨੂੰ ਬੁਲਾਇਆ, ਜਿਸ ਨੇ ਅੱਗ ਕਾਬੂ ਪਾਇਆ। ਤਿੰਨੇ ਜ਼ਖ਼ਮੀਆਂ ਨੁੰ ਨਾਭਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ, ਪਰੰਤੂ ਬੱਚੇ ਦੀ ਹਾਲਤ ਗੰਭੀਰ ਹੋਣ ਕਾਰਨ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ ਹੈ।ਤੁਸੀ ਇਸ ਖੌਫਨਾਕ ਮੰਜਰ ਦੀਆਂ ਭਿਆਨਕ ਤਸਵੀਰਾਂ ਵੀਡੀਓ 'ਚ ਵੇਖ ਸਕਦੇ ਹੋ...

SHOW MORE