HOME » Top Videos » Punjab
Share whatsapp

ਖੰਨਾ 'ਚ ਤੇਜ਼ ਰਫ਼ਤਾਰ ਬੁਲਟ ਨੇ ਪਹਿਲੀ ਜਮਾਤ ਦੀ ਵਿਦਿਆਰਥਣ ਦਰੜੀ, ਮੌਕੇ 'ਤੇ ਮੌਤ

Punjab | 04:41 PM IST Nov 23, 2022

Accident in Khanna: ਖੰਨਾ ਦੇ ਅਮਲੋਹ ਨਜ਼ਦੀਕ ਪਿੰਡ ਕਾਹਨਪੁਰ ਦੇ ਸਰਕਾਰੀ ਸਕੂਲ ਸਾਹਮਣੇ ਇੱਕ ਭਿਆਨਕ ਹਾਦਸਾ ਵਾਪਰ ਜਾਣ ਦੀ ਸੂਚਨਾ ਹੈ। ਹਾਦਸੇ ਵਿੱਚ ਇੱਕ ਪਹਿਲੀ ਜਮਾਤ ਦੀ ਬੱਚੀ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਹਨ। ਜਾਣਕਾਰੀ ਅਨੁਸਾਰ ਪਹਿਲੀ ਜਮਾਤ ਦੀ ਇਹ ਬੱਚੀ ਸਕੂਲ ਆ ਜਾ ਰਹੀ ਕਿ ਅਚਾਨਕ ਤੇਜ਼ ਰਫਤਾਰ ਆ ਰਹੇ ਇੱਕ ਬੁਲਟ ਮੋਟਰਸਾਈਕਲ ਨੇ ਦਰੜ ਦਿੱਤਾ, ਜਿਸ ਕਾਰਨ ਜ਼ੋਰ ਦਾ ਧਮਾਕਾ ਹੋਇਆ। ਧਮਾਕੇ ਦੀ ਆਵਾਜ਼ ਸੁਣ ਕੇ ਸਕੂਲ ਅਧਿਆਪਕ ਵੀ ਬਾਹਰ ਆ ਗਏ ਅਤੇ ਮੰਜਰ ਵੇਖ ਕੇ ਕੰਬ ਗਏ। ਬੁਲਟ ਸਵਾਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਲੋਕਾਂ ਨੇ ਬੱਚੀ ਨੂੰ ਬਚਾਉਣ ਲਈ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਪਰੰਤੂ ਰਸਤੇ ਵਿੱਚ ਹੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਅਰੰਭ ਦਿੱਤੀ ਹੈ।

SHOW MORE