HOME » Top Videos » Punjab
Share whatsapp

ਨਿੱਕੂ ਨੇ NEWS18 'ਤੇ ਫੋਲਿਆ ਦੁੱਖ, ਕਿਹਾ; ਜਦੋਂ ਬੰਦਾ ਦੁਖੀ ਹੁੰਦਾ, ਉਸ ਨੂੰ ਹਰ ਥਾਂ..

Punjab | 03:45 PM IST Sep 01, 2022

Inderjit Singh Nikku Intervies on News18: ਪੰਜਾਬੀ ਗਾਇਕ (Punjabi singer) ਇੰਦਰਜੀਤ ਸਿੰਘ ਨਿੱਕੂ (Inderjit Singh Nikku) ਨੇ ਵੀਰਵਾਰ ਨਿਊਜ਼18 'ਤੇ ਗੱਲਬਾਤ ਕਰਦੇ ਹੋਏ ਪਹਿਲੀ ਵਾਰ ਦੱਸਿਆ ਕਿ ਉਹ ਕਿਵੇਂ ਬਾਬੇ ਕੋਲ ਪੁੱਜੇ। ਦੱਸ ਦੇਈਏ ਕਿ ਨਿੱਕੂ ਦੀ ਬਾਬੇ ਕੋਲੋਂ ਆਸ਼ੀਰਵਾਦ ਲੈਂਦੇ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਪਿੱਛੋਂ ਸੋਸ਼ਲ ਮੀਡੀਆ 'ਤੇ ਨਿੱਕੂ (Nikku on News18) ਨੂੰ ਟ੍ਰੋਲ ਕੀਤਾ ਜਾ ਰਿਹਾ ਸੀ। ਨਿਊਜ਼18 ਕੋਲ ਟੀਵੀ 'ਤੇ ਪਹਿਲਾ ਇੰਟਰਵਿਊ ਦਿੰਦੇ ਹੋਏ ਨਿੱਕੂ ਨੇ ਆਪਣੇ ਦਿਲ ਦੀਆਂ ਗੱਲਾਂ ਕੀਤੀਆਂ। ਉਨ੍ਹਾਂ ਦੱਸਿਆ ਕਿ ਉਹ ਕਿਨ੍ਹਾਂ ਹਾਲਾਤਾਂ ਦੇ ਚਲਦਿਆਂ ਬਾਬੇ ਕੋਲ ਪੁੱਜੇ ਅਤੇ ਕਿਵੇਂ ਇਨ੍ਹਾਂ ਹਾਲਾਤਾਂ ਵਿਚੋਂ ਨਿਕਲੇ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਦੀ ਰਜ਼ਾ ਵਿੱਚ ਹੀ ਸਭ ਕੁੱਝ ਹੋ ਰਿਹਾ ਹੈ, ਜਿਸ ਨਾਲ ਕਿਸੇ ਨੂੰ ਵੀ ਸ਼ਿਕਵਾ ਨਹੀਂ ਹੋਣਾ ਕਿ ਮੈਂ ਕਿੱਥੇ ਗਿਆ ਅਤੇ ਕਿਵੇਂ ਗਿਆ। ਉਨ੍ਹਾਂ ਕਿਹਾ ਕਿ ਮੈਨੂੰ ਵਾਹਿਗੁਰੂ *ਤੇ ਪੂਰਨ ਭਰੋਸਾ ਹੈ ਅਤੇ ਮੈਨੂੰ ਹਰ ਥਾਂ ਉਹੀ ਵਿਖਾਈ ਦਿੰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਬੰਦੇ ਦੇ ਹਾਲਾਤ ਠੀਕ ਨਹੀਂ ਹੁੰਦੇ ਤਾਂ ਉਸ ਨੂੰ ਹਰ ਥਾਂ ਚੰਗੀ ਲੱਗਦੀ ਹੈ।

SHOW MORE