HOME » Videos » Punjab
Share whatsapp

ਚੰਡੀਗੜ੍ਹ ਮਿਲਟਰੀ ਲਿਟਰੇਚਰ ਫੈਸਟੀਵਲ 2018: ਸਾਰਾਗੜ੍ਹੀ ਰੌਸ਼ਨੀ ਤੇ ਆਵਾਜ਼ ਸ਼ੋਅ ਨੇ ਦਰਸ਼ਕਾਂ ਦੇ ਦਿਲ ਟੁੰਬੇ

Punjab | 07:43 PM IST Dec 01, 2018

ਮਿਲਟਰੀ ਲਿਟਰੇਚਰ ਫੈਸਟੀਵਲ ਦੇ ਆਖ਼ਰੀ ਦਨਿ ਫੌਜ ਦੇ ਪੈਰਾਮੋਟਰਸਿਟ ਵੱਲੋਂ ਅਾਕਾਸ਼ ਵਿੱਚ ਅਜਿਹੇ ਕਰਤੱਬ  ਦਿਖਾਏ ਕਿ ਵੇਖਣ ਵਾਲਿਆਂ ਦੇ ਰੌਂਗਟੇ ਖੜੇ ਹੋ ਗਏ। ਚੰਡੀਗੜ੍ਹ ਵਿਖੇ 7 ਦਸੰਬਰ 2018 ਤੋਂ ਸ਼ੁਰੂ ਹੋਣ ਵਾਲੇ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਸ਼ੁਰੂਆਤੀ ਸਮਾਗਮਾਂ ਵਜੋਂ ਮਿਲਟਰੀ ਕਾਰਨੀਵਾਲ ਕਰਵਾਇਆ ਗਿਆ ਸੀ।

ਦੂਸਰੇ ਮਿਲਟਰੀ ਲਿਟਰੇਚਰ ਫੈਸਟੀਵਲ ਦੌਰਾਨ ਵੱਡੇ ਪੱਧਰ ਤੇ ਭਾਰਤ ਦੀਆਂ ਹਥਿਆਰਬੰਦ ਸੈਨਾਵਾਂ ਵੱਲੋਂ ਦੇਸ਼ ਨੂੰ ਵਿਕਸਤ ਅਤੇ ਹੋਰ ਮਜਬੂਤ ਕਰਨ ਵਿੱਚ ਪਾਏ ਜਾਂਦੇ ਯੋਗਦਾਨ ਬਾਰੇ ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਹ ਸਮਾਰੋਹ ਭਾਰਤੀ ਫੌਜ ਦੇ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਉੱਤੇ ਰੋਸ਼ਨੀ ਵੀ ਪਾਵੇਗਾ।

ਮਿਲਟਰੀ ਕਾਰਨੀਵਾਲ ਦੇ ਆਖ਼ਰੀ ਦਿਨ 1897 ਦੇ ਸਾਰਾਗੜ੍ਹੀ ਦੇ ਪ੍ਰਸਿੱਧ ਯੁੱਧ ਸੰਬੰਧੀ ਖੇਡੇ ਗਏ ਨਾਟਕ ਦੌਰਾਨ ਵੱਡੇ ਪੱਧਰ ਤੇ ਹਾਜ਼ਿਰ ਲੋਕ ਭਾਵੁਕ ਹੋ ਗਏ ਤੇ ਅੱਖਾਂ ਨਮ ਹੋ ਗਈਆਂ।

SHOW MORE