ਮੰਤਰੀ ਧਾਲੀਵਾਲ ਨੇ ਜਥੇਦਾਰ ਤੋਂ ਮੰਗੀ ਮਦਦ, ਕਿਹਾ; ਪਰਾਲੀ ਨਾ ਸਾੜਨ ਦਾ ਦੇਣ ਸੰਦੇਸ਼
Punjab | 04:56 PM IST Oct 10, 2022
Kuldeep Dhaliwal request to Giani Harpreet Singh On Straw Burning: ਪੰਜਾਬ ਵਿੱਚ ਪਰਾਲੀ ਦਾ ਮੁੱਦਾ ਇੱਕ ਵੱਡਾ ਮੁੱਦਾ ਹੈ, ਜਿਸ ਨੂੰ ਲੈ ਕੇ ਸਰਕਾਰ ਅਤੇ ਕਿਸਾਨ ਹਮੇਸ਼ਾ ਆਹਮੋ ਸਾਹਮਣੇ ਰਹਿੰਦੇ ਹਨ। ਪਰਾਲੀ ਸਾੜਨ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਲਈ ਕਈ ਵਾਰ ਅਪੀਲ ਵੀ ਕੀਤੀ ਜਾ ਚੁੱਕੀ ਹੈ ਅਤੇ ਹੁਣ ਇਹ ਅਪੀਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕੀਤੀ ਗਈ ਹੈ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇੱਕ ਪੱਤਰ ਲਿਖ ਰਾਹੀਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਪਰਾਲੀ ਪ੍ਰਦੂਸ਼ਣ ਨੂੰ ਰੋਕਣ ਵਿੱਚ ਸਹਿਯੋਗ ਦੇਣ। ਧਾਲੀਵਾਲ ਨੇ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਨੂੰ ਸੰਦੇਸ਼ ਦੇਣ ਕਿ ਪਰਾਲੀ ਨਾ ਸਾੜੀ ਜਾਵੇ। ਦੱਸ ਦੇਈਏ ਕਿ ਬੀਤੇ ਦਿਨ ਮੰਤਰੀ ਧਾਲੀਵਾਲ ਨੇ ਵਾਤਾਵਰਨ ਬਚਾਉਣ ਦਾ ਸੰਦੇਸ਼ ਦਿੰਦਿਆਂ ਆਪਣੇ ਖੇਤਾਂ ਵਿਚ ਪਰਾਲੀ ਨੂੰ ਸੰਭਾਲਣ ਲਈ ਆਪਣੇ ਟਰੈਕਟਰ ਨਾਲ ਬੇਲਰ ਚਲਾ ਕੇ ਪਰਾਲੀ ਦੀਆਂ ਗੰਢਾਂ ਬੰਨ੍ਹੀਆਂ।
SHOW MORE-
ਲਾਰੈਂਸ ਗੈਂਗ ਤੇ ਬੱਬਰ ਖਾਲਸਾ ਦੇ ਜੁੜੇ ਤਾਰ! ਪੁਲਿਸ ਜਾਂਚ 'ਚ ਵੱਡਾ ਖੁਲਾਸਾ
-
CM ਮਾਨ ਨੇ BSE ਦਾ ਕੀਤਾ ਦੌਰਾ, ਮਾਰਕੀਟ ਖੁੱਲ੍ਹਣ ਦਾ ਸੰਕੇਤ ਘੰਟੀ ਵਜਾਉਣ ਦੀ ਨਿਭਾਈ ਰਸਮ
-
CM ਮਾਨ ਨੇ ਪਟਿਆਲਾ 'ਚ 167 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ
-
ਭਾਰਤ ਜੋੜੋ ਯਾਤਰਾ: ਰਾਹੁਲ ਦੀ ਸੁਰੱਖਿਆ 'ਚ ਸੰਨ੍ਹ, ਨੌਜਵਾਨ ਨੇ ਜੱਫੀ ਪਾਉਣ ਦੀ ਕੋਸਿ਼ਸ਼
-
ਨਵਜੰਮੀ ਬੱਚੀ ਦੇ ਕਾਤਲ ਮਾਪਿਆਂ ਨੂੰ ਜ਼ਿਲ੍ਹਾ ਅਦਾਲਤ ਨੇ ਸੁਣਾਈ 5 ਸਾਲ ਦੀ ਕੈਦ
-
Bharat Jodo: ਰਾਹੁਲ ਗਾਂਧੀ ਨੇ ਕੈਂਟਰ 'ਚ ਕੱਟੀ ਰਾਤ, ਸਰਹਿੰਦ ਤੋਂ ਸ਼ੁਰੂ ਹੋਈ ਯਾਤਰਾ