HOME » Top Videos » Punjab
Share whatsapp

ਨਾਭਾ ਸਦਰ ਥਾਣੇ 'ਚ ਹਵਾਲਾਤੀ ਨੇ ਲਿਆ ਫਾਹਾ, POCSO ਐਕਟ 'ਚ ਹੋਣੀ ਸੀ ਪੇਸ਼ੀ

Punjab | 09:03 AM IST Sep 07, 2022

Suicide in Nabha Police Station: ਨਾਭਾ ਸਦਰ ਥਾਣੇ ਵਿੱਚ ਇੱਕ ਹਵਾਲਾਤੀ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ ਹੈ। ਮ੍ਰਿਤਕ ਫੈਜ਼ਗੜ੍ਹ ਵਾਸੀ ਬੂਟਾ ਸਿੰਘ (32) ਦਾ ਪਹਿਲਾਂ ਵੀ ਵਿਆਹ ਹੋਇਆ ਸੀ ਅਤੇ ਹੁਣ ਆਪਣੇ ਤੋਂ ਅੱਧੀ ਉਮਰ ਦੀ ਲੜਕੀ ਨੂੰ ਭਜਾਉਣ ਤਹਿਤ ਪੋਕਸੋ ਐਕਟ (POCSO ACT) ਤਹਿਤ ਕੇਸ ਦਰਜ ਸੀ। ਮਾਮਲਾ ਕੁੜੀ ਦੇ ਮਾਪਿਆਂ ਨੇ ਦਰਜ ਕਰਵਾਇਆ ਸੀ। ਮ੍ਰਿਤਕ ਦੀ ਅਜੇ ਪੇਸ਼ੀ ਹੋਣੀ ਸੀ, ਪਰੰਤੂ ਉਸ ਨੇ ਖੁਦਕੁਸ਼ੀ ਕਰ ਲਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਸਵੇਰੇ ਚੈਕ ਕੀਤਾ ਗਿਆ ਤਾਂ ਮੁਲਜ਼ਮ ਨੇ ਖੰਭੇ ਨਾਲ ਪਰਨਾ ਲਾ ਕੇ ਫਾਹਾ ਲਿਆ ਹੋਇਆ ਸੀ।ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰੰਤੂ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।

SHOW MORE