HOME » Top Videos » Punjab
Share whatsapp

ਬਠਿੰਡਾ ਦੇ ਇਸ ਪਿੰਡ ਨਾ ਸਾੜੀ ਜਾਂਦੀ ਹੈ ਪਰਾਲੀ ਤੇ ਨਾ ਵਜਾਏ ਜਾਂਦੇ ਨੇ ਪਟਾਕੇ, ਜਾਣੋ

Punjab | 09:44 AM IST Oct 21, 2022

Foosmandi village of Bathinda: ਦਿਨੋ-ਦਿਨ ਪ੍ਰਦੂਸ਼ਣ ਹੁੰਦੇ ਵਾਤਾਵਰਨ ਨੂੰ ਬਚਾਉਣ ਲਈ ਵਾਤਾਵਰਣ ਪ੍ਰੇਮੀ ਮਿਹਨਤ ਕਰ ਰਹੇ ਹਨ, ਜਿਸ ਵਿੱਚ ਬਠਿੰਡਾ ਦਾ ਫੂਸਮੰਡੀ ਵੀ ਵੱਧ ਚੜ੍ਹ ਕੇ ਯੋਗਦਾਨ ਪਾ ਰਿਹਾ ਹੈ। ਪੰਜਾਬ ਸਰਕਾਰ ਦੀ ਪਰਾਲੀ ਨਾ ਸਾੜਨ ਦੀ ਮੁਹਿੰਮ ਦਾ ਹੋਕਾ ਦਿੰਦਾ ਇਹ ਪਿੰਡ ਦੀਵਾਲੀ ਮੌਕੇ 'ਤੇ ਪਟਾਕੇ ਨਹੀਂ ਚਲਾਉਂਦਾ। ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਇਸ ਵਾਰ ਗਰੀਨ ਦੀਵਾਲੀ ਦਾ ਸੁਨੇਹਾ ਦਿੰਦੇ ਹੋਏ ਗਰੀਨ ਪਟਾਕੇ ਚਲਾਉਣ ਲਈ  ਕਿਹਾ ਗਿਆ ਹੈ ਤਾਂ ਜੋ ਵਾਤਾਵਰਣ ਨੂੰ ਪ੍ਰਦੂਸਿ਼ਤ ਹੋਣ ਤੋਂ ਬਚਾਇਆ ਜਾ ਸਕੇ। ਪਿੰਡ ਵਿੱਚ ਕੁਝ ਕਿਸਾਨ ਪਰਾਲੀ ਦੀਆਂ ਗੱਠਾਂ ਬਣਾ ਕੇ ਵੇਚ ਦਿੰਦੇ ਹਨ, ਜਦਕਿ ਕੁੱਝ ਜ਼ਮੀਨ ਵਿੱਚ ਹੀ ਵਾਹ ਦਿੰਦੇ ਹਨ, ਪਰੰਤੂ ਅੱਗ ਨਹੀਂ ਲਗਾਈ ਜਾਂਦੀ। ਜੇਕਰ ਕੋਈ ਪਰਾਲੀ ਵਿੱਚ ਅੱਗ ਲਗਾਉਂਦਾ ਹੈ ਤਾਂ ਉਸ ਨੂੰ ਜੁਰਮਾਨਾ ਕੀਤਾ ਜਾਂਦਾ, ਇਸ ਲਈ ਕੋਈਵੀ ਅੱਗ ਨਹੀਂ ਲਗਾਉਂਦਾ।ਇਸਦੇ ਨਾਲ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਇਥੇ ਇੱਕ ਪਾਸੇ ਇੱਕ ਪਾਸੇ ਪੈਟਰੋਲ ਅਤੇ ਹਥਿਆਰਾਂ ਦਾ ਡਿੱਵੂ ਹੈ ਜਦਕਿ ਦੂਜੇ ਪਾਸੇ ਗੈਸ ਪਲਾਂਟ ਹੈ।

SHOW MORE