HOME » Videos » Punjab
Share whatsapp

ਚੰਡੀਗੜ੍ਹ 'ਚ ਗਲਤ ਪਾਰਕਿੰਗ ਕਰਨ 'ਤੇ ਫਿਰੋਜ਼ਪੁਰ ਦੀ ਕਾਂਗਰਸੀ ਵਿਧਾਇਕ ਸਤਿਕਾਰ ਕੌਰ ਦੀ ਗੱਡੀ ਜ਼ਬਤ

Punjab | 12:20 PM IST Jan 05, 2019

ਚੰਡੀਗੜ੍ਹ ਦੇ ਸੈਕਟਰ 34 ਵਿਖੇ ਗਲਤ ਪਾਰਕਿੰਗ ਕਰਨ 'ਤੇ ਥਾਰ ਗੱਡੀ ਦੇ ਦਸਤਾਵੇਜ਼ ਚੈੱਕ ਕੀਤੇ ਗਏ ਤਾਂ ਡਰਾਈਵਰ ਕਿਸੇ ਵੀ ਤਰ੍ਹਾਂ ਕੋਈ ਦਸਤਾਵੇਜ਼ ਨਹੀਂ ਦਿਖਾ ਸਕਿਆ ਤੇ ਖੁਦ ਐਮਐਲਏ ਦੀ ਗੱਡੀ ਹੋਣ ਦੀ ਧੌਂਸ ਜਮਾਉਣ ਲੱਗਿਆ ਤੇ ਪੁਲਿਸ ਉੱਤੇ ਰੋਹਬ ਜਮਾਉਣ ਲੱਗਿਆ। ਪਰ ਪੁਲਿਸ ਦੀ ਸਖ਼ਤੀ ਕਰਨ ਤੋਂ ਬਾਅਦ ਫਿਰੋਜ਼ਪੁਰ ਤੋਂ ਵਿਧਾਇਕ ਸਤਿਕਾਰ ਕੌਰ ਮੌਕੇ ਤੇ ਪਹੁੰਚੀ ਤੇ ਦੱਸਿਆ ਕਿ ਇਹ ਗੱਡੀ ਉਨ੍ਹਾਂ ਦੇ ਪਤੀ ਦੇ ਨਾਮ ਤੇ ਹੈ ਤੇ ਰੁਝੇਵਿਆਂ ਕਰਕੇ ਉਹ ਗੱਡੀ ਉੱਤੇ ਪੱਕਾ ਨੰਬਰ ਨਹੀਂ ਲਗਾ ਸਕੇ।

ਇਹ ਥਾਰ ਪਿਛਲੇ ਦੋ ਸਾਲਾਂ ਤੋਂ ਟੈਂਪਰੇਰੀ ਨੰਬਰ ਤੇ ਚੱਲ ਰਹੀ ਸੀ ਤੇ ਪੁਲਿਸ ਵੱਲੋਂ ਇਸਨੂੰ ਜ਼ਬਤ ਕਰ ਲਿਆ ਗਿਆ।  ਇਸ ਮੌਕੇ ਵਿਧਾਇਕਾ ਇਹ ਕਹਿੰਦੀ ਨਜ਼ਰ ਆਈ ਕਿ ਇਹ ਕੋਈ ਇੰਨੀ ਵੱਡੀ ਗੱਲ ਨਹੀਂ ਹੈ ਤੇ ਇਸਨੂੰ ਮੁੱਦਾ ਬਣਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਪਰ ਚੰਡੀਗੜ੍ਹ ਪੁਲਿਸ ਦੀ ਸਖ਼ਤੀ ਨਾਲ ਗੱਡੀ ਨੂੰ ਇੰਪਾਊਂਡ ਕੀਤਾ ਗਿਆ ਤੇ ਇਸਦਾ ਚਾਲਾਨ ਕੱਟਿਆ ਗਿਆ।

SHOW MORE