HOME » Top Videos » Punjab
Share whatsapp

ਖਾਕੀ ਦਾਗਦਾਰ: ਪੁਲਿਸ ਮੁਲਾਜ਼ਮ ਨੇ ਬਸ ਕੰਡਕਟਰ ਨੂੰ ਵਾਲਾਂ ਤੋਂ ਫੜ ਕੇ ਕੀਤੀ ਕੁੱਟਮਾਰ

Punjab | 03:37 PM IST Sep 21, 2022

Viral video Policeman beat PrTC Bus conductor: ਅਕਸਰ ਆਪਣੇ ਕਾਰਨਾਮਿਆਂ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣਨ ਵਾਲੀ ਪੰਜਾਬ ਪੁਲਿਸ ਦਾ ਇੱਕ ਘਿਨਾਉਣਾ ਮੁੜ ਸਾਹਮਣੇ ਆਇਆ ਹੈ। ਤਰਨਤਾਰਨ ਵਿਖੇ ਇੱਕ ਪੁਲਿਸ ਮੁਲਾਜ਼ਮ ਵੱਲੋਂ ਪੀਆਰਟੀਸੀ ਦੇ ਬਸ ਕੰਡਕਟਰ ਦੀ ਕੁੱਟਮਾਰ ਕੀਤੇ ਜਾਣ ਦੀ ਸੂਚਨਾ ਹੈ। ਪੱਟੀ ਦੇ ਨੌਸ਼ਹਿਰਾ ਪਨੂੰਆ ਦਾ ਇਹ ਮਾਮਲਾ ਹੈ, ਜਿਥੇ ਪੁਲਿਸ ਮੁਲਾਜ਼ਮ ਕੰਡਕਟਰ ਨੂੰ ਵਾਲਾਂ ਤੋਂ ਫੜ ਕੇ ਖਿੱਚ ਧੂਹ ਕਰ ਰਿਹਾ ਹੈ ਅਤੇ ਕੁੱਟਮਾਰ ਕਰ ਰਿਹਾ ਹੈ। ਬਸ ਵਿੱਚ ਸਵਾਰ ਲੋਕਾਂ ਨੇ ਪੁਲਿਸ ਮੁਲਾਜ਼ਮਾਂ ਕੋਲੋਂ ਕੰਡਕਟਰ ਨੂੰ ਛੁਡਾਇਆ। ਜਾਣਕਾਰੀ ਅਨੁਸਾਰ ਪੁਲਿਸ ਮੁਲਾਜ਼ਮ ਬਸ ਵਿੱਚ ਆਪਣੇ ਪਿੰਡ ਨੌਸ਼ਹਿਰਾ ਆਉਣ ਲਈ ਚੜਿਆ ਸੀ। ਕੰਡਕਟਰ ਵੱਲੋਂ ਮੁਲਾਜ਼ਮਾਂ ਕੋਲੋਂ ਪੁਲਿਸ ਟਿਕਟ (ਮੁਫਤ ਸਫਰ ਲਈ ਵਾਊਚਰ) ਦੀ ਮੰਗ ਕੀਤੀ ਗਈ ਪਰੰਤੂ ਉਹ ਨਾ ਦਿਖਾ ਸਕਿਆ, ਜਿਸ 'ਤੇ ਨੌਸ਼ਹਿਰਾ ਪਨੂੰਆ ਪੁੱਜਣ 'ਤੇ ਪੁਲਿਸ ਮੁਲਾਜ਼ਮ ਨੇ ਕੰਡਕਟਰ ਨੂੰ ਬਸ ਤੋਂ ਹੇਠਾਂ ਵਾਲਾਂ ਤੋਂ ਫੜ ਲਿਆ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

SHOW MORE