HOME » Top Videos » Punjab
Share whatsapp

ਸਿੰਚਾਈ ਘੁਟਾਲੇ ਵਿੱਚ ਸ਼ਰਨਜੀਤ ਢਿੱਲੋਂ ਤੋਂ ਵਿਜੀਲੈਂਸ ਨੇ ਕੀਤੀ 7 ਘੰਟੇ ਪੁੱਛਗਿੱਛ

Punjab | 09:06 AM IST Dec 03, 2022

Irrigation Scams: 3 ਹਜ਼ਾਰ ਕਰੋੜ ਰੁਪਏ ਦੇ ਕਥਿਤ ਸਿੰਚਾਈ ਘੁਟਾਲੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸ਼ੁੱਕਰਵਾਰ ਸੀਨੀਅਰ ਅਕਾਲੀ ਆਗੂ ਸ਼ਰਨਜੀਤ ਢਿੱਲੋਂ ਤੋਂ 7 ਘੰਟੇ ਪੁੱਛਗਿੱਛ ਕੀਤੀ ਗਈ। ਦੱਸ ਦੇਈਏ ਕਿ ਬੀਤੇ ਦਿਨੀ ਢਿੱਲੋਂ ਨੂੰ ਵਿਜੀਲੈਂਸ ਨੇ ਮਾਮਲੇ ਵਿੱਚ ਤਲਬ ਕੀਤਾ ਸੀ, ਜਿਸ ਪਿੱਛੋਂ ਉਹ ਸਵਾਲਾਂ ਦੇ ਜਵਾਬ ਲਈ ਵਿਜੀਲੈਂਸ ਦਫਤਰ ਹਾਜ਼ਰ ਹੋਏ। ਇਸ ਦੌਰਾਨ ਢਿੱਲੋਂ ਨੇ ਪਿਛਲੀ ਸਰਕਾਰ 'ਤੇ ਦੋਸ਼ ਵੀ ਲਾਏ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਉਨ੍ਹਾਂ ਉਪਰ ਝੂਠਾ ਪਰਚਾ ਦਰਜ ਕੀਤਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਜਲਦੀ ਹੀ ਇਨਸਾਫ ਮਿਲੇਗਾ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ। ਜਿ਼ਕਰਯੋਗ ਹੈ ਕਿ 2012 ਤੋਂ 2017 ਕੇ ਅਕਾਲੀ ਦਲ ਸਰਕਾਰ ਵੇਲੇ ਇਹ ਕਥਿਤ ਘਪਲਾ ਹੋਇਆ ਸੀ। ਵਿਜੀਲੈਂਸ ਬਿਊਰੋ ਪੰਜਾਬ ਵੱਲੋਂ 2 ਸਾਬਕਾ ਅਕਾਲੀ ਮੰਤਰੀਆਂ ਜਨਮੇਜਾ ਸਿੰਘ ਸੇਖੋਂ ਅਤੇ ਸ਼ਰਨਜੀਤ ਸਿੰਘ ਢਿੱਲੋਂ ਵਿਰੁੱਧ ਲੁਕ ਆਊਟ ਨੋਟਿਸ ਜਾਰੀ ਕੀਤਾ ਗਿਆ ਸੀ।

SHOW MORE