HOME » Top Videos » Punjab
Share whatsapp

'ਰਾਘਵ ਚੱਢਾ ਦੀ ਨਿਯੁਕਤੀ ਗੈਰ-ਕਾਨੂੰਨੀ ਤੇ ਸੰਵਿਧਾਨ ਦੇ ਵਿਰੁੱਧ'

Punjab | 04:55 PM IST Jul 12, 2022

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (Akali Dal) ਨੇ ਮੰਗਲਵਾਰ ਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਵੱਲੋਂ ਰਾਘਵ ਚੱਢਾ (Raghav Chadda) ਨੂੰ ਸਲਾਹਕਾਰ ਨਿਯੁਕਤ ਕਰਨ ਨੂੰ ਪੂਰੀ ਤਰ੍ਹਾਂ ਗ਼ੈਰ-ਕਾਨੂੰਨੀ ਦੱਸਿਆ ਹੈ। ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ (Balwinder Singh Bhundar) ਨੇ ਕਿਹਾ ਕਿ ਆਮ ਆਦਮੀ ਪਾਰਟੀ (AAP) ਦੀ ਸਰਕਾਰ ਬਾਹਰਿਆਂ ਨੂੰ ਪੰਜਾਬ ਸਰਕਾਰ (Punjab Government) 'ਚ ਵੱਡੀਆਂ ਜ਼ਿੰਮੇਵਾਰੀਆਂ ਦੇ ਰਹੀ ਹੈ, ਜੋ ਕਿ ਸੰਵਿਧਾਨ ਦੇ ਵਿਰੁੱਧ ਹੈ। ਇਸ ਤਰ੍ਹਾਂ ਤਾਂ ਮੁੱਖ ਮੰਤਰੀ ਦੇ ਬਰਾਬਰ ਰਾਘਵ ਚੱਢਾ ਸਰਕਾਰ ਚਲਾਉਣਗੇ। ਉਨ੍ਹਾਂ ਕਿਹਾ ਕਿ ਇਹ ਫੈਸਲਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੋਈ ਗ਼ੈਰ-ਪੰਜਾਬੀ ਪੰਜਾਬਰ ਦਾ ਮਾਲਕ ਬਣੇ ਸਾਨੂੰ ਬਿਲਕੁਲ ਮਨਜੂਰ ਨਹੀਂ ਹੈ, ਇਹ ਲੋਕਾਂ ਵੱਲੋਂ ਦਿੱਤੇ ਗਏ ਫਤਵੇ ਦਾ ਪੂਰੀ ਤਰ੍ਹਾਂ ਅਪਮਾਣ ਹੈ।

SHOW MORE