ਜਦੋਂ AAP ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਖੇਡ ਪਿੱਚ 'ਤੇ ਵਿਖਾਏ ਜ਼ੌਹਰ, ਵੇਖੋ ਵੀਡੀਓ
Punjab | 04:00 PM IST Oct 06, 2022
AAP MP Raghav Chadha playing Cricket Video: ਸਿਆਸੀ ਲੀਡਰਾਂ ਦੇ ਆਪਣੇ ਹੀ ਰੰਗ ਹੁੰਦੇ ਹਨ। ਕਦੇ ਕਦੇ ਉਹ ਅਜਿਹੀਆਂ ਅਨੋਖੇ ਕਾਰਨਾਮੇ ਕਰਦੇ ਹਨ ਕਿ ਵੇਖਣ ਵਾਲੇ ਦੀਆਂ ਦੰਦਾਂ ਹੇਠ ਉਂਗਲਾਂ ਆ ਜਾਂਦੀਆਂ ਹਨ। ਹੁਣ ਤੱਕ ਤੁਸੀ ਪੰਜਾਬ ਦੇ ਕਈ ਵੱਡੇ ਲੀਡਰਾਂ ਜਿਨ੍ਹਾਂ ਵਿੱਚ ਮੁੱਖ ਮੰਤਰੀ ਵੀ ਸ਼ਾਮਲ ਹਨ ਭੰਗੜੇ, ਗਿੱਧਾ, ਕਬੱਡੀ, ਵਾਲੀਬਾਲ ਅਤੇ ਹਾਕੀ ਖੇਡਦੇ ਹੋਏ ਵੇਖਿਆ ਹੋਵੇਗਾ, ਜਿਸ ਨੂੰ ਲੋਕਾਂ ਨੇ ਖੂਬ ਪਸੰਦ ਵੀ ਕੀਤਾ। ਅਜਿਹੀ ਹੀ ਵੀਡੀਓ ਇੱਕ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਸਾਹਮਣੇ ਆ ਰਹੀ ਹੈ, ਜਿਥੇ ਇਹ ਸਿਆਸੀ ਲੀਡਰ ਖੇਡ ਪਿੱਚ 'ਤੇ ਕਮਾਲ ਕਰਦਾ ਵਿਖਾਈ ਦੇ ਰਿਹਾ ਹੈ। ਵੀਡੀਓ ਵਿੱਚ ਵੇਖ ਸਕਦੇ ਹੋ ਕਿ ਕਿਵੇਂ ਰਾਜ ਸਭਾ ਮੈਂਬਰ ਰਾਘਵ ਚੱਢਾ ਪਹਿਲਾਂ ਗੇਂਦਬਾਜ਼ੀ ਵਿੱਚ ਹੱਥ ਅਜ਼ਮਾ ਰਹੇ ਹਨ, ਜਦਕਿ ਫਿਰ ਕੁੱਝ ਸਮੇਂ ਬਾਅਦ ਬੱਲੇਬਾਜ਼ੀ ਕਰਦੇ ਵਿਖਾਈ ਦੇ ਰਹੇ ਹਨ। ਗੇਂਦਬਾਜ਼ੀ ਕਰਦੇ ਸਮੇਂ ਉਹ ਇੱਕ ਪੂਰੀ ਤਰ੍ਹਾਂ ਪ੍ਰੋਫੈਸ਼ਨਲ ਗੇਂਦਬਾਜ਼ ਲੱਗ ਰਹੇ ਹਨ ਅਤੇ ਬੱਲੇਬਾਜ਼ ਮੁਸ਼ਕਿਲ ਨਾਲ ਉਨ੍ਹਾਂ ਦੀ ਗੇਂਦ ਖੇਡ ਪਾ ਰਿਹਾ ਹੈ।
SHOW MORE-
CM ਮਾਨ ਨੇ BSE ਦਾ ਕੀਤਾ ਦੌਰਾ, ਮਾਰਕੀਟ ਖੁੱਲ੍ਹਣ ਦਾ ਸੰਕੇਤ ਘੰਟੀ ਵਜਾਉਣ ਦੀ ਨਿਭਾਈ ਰਸਮ
-
CM ਮਾਨ ਨੇ ਪਟਿਆਲਾ 'ਚ 167 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ
-
ਭਾਰਤ ਜੋੜੋ ਯਾਤਰਾ: ਰਾਹੁਲ ਦੀ ਸੁਰੱਖਿਆ 'ਚ ਸੰਨ੍ਹ, ਨੌਜਵਾਨ ਨੇ ਜੱਫੀ ਪਾਉਣ ਦੀ ਕੋਸਿ਼ਸ਼
-
ਨਵਜੰਮੀ ਬੱਚੀ ਦੇ ਕਾਤਲ ਮਾਪਿਆਂ ਨੂੰ ਜ਼ਿਲ੍ਹਾ ਅਦਾਲਤ ਨੇ ਸੁਣਾਈ 5 ਸਾਲ ਦੀ ਕੈਦ
-
Bharat Jodo: ਰਾਹੁਲ ਗਾਂਧੀ ਨੇ ਕੈਂਟਰ 'ਚ ਕੱਟੀ ਰਾਤ, ਸਰਹਿੰਦ ਤੋਂ ਸ਼ੁਰੂ ਹੋਈ ਯਾਤਰਾ
-
ਸਾਬਕਾ ਮੁੱਖ ਮੰਤਰੀ ਚੰਨੀ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਮਾਮਲੇ 'ਚ HC ਤੋਂ ਵੱਡੀ ਰਾਹਤ