HOME » Videos » Punjab
Share whatsapp

ਸਰਕਾਰੀ ਸਕੂਲ ਵਿੱਚ ਵਿਦਿਆਰਥੀਆਂ ਦੀ ਝੜਪ, ਇੱਕ ਵਿਦਿਆਰਥੀ ਗੰਭੀਰ ਜ਼ਖ਼ਮੀ

Punjab | 01:39 PM IST Sep 07, 2018

Manoj Rathi

ਮੁਹਾਲੀ ਦੇ ਫੇਜ਼ 3 ਬੀ1 ਦੇ ਸਰਕਾਰੀ ਸਕੂਲ ਵਿੱਚ ਕਰੀਬ 2 ਦਰਜਨ ਵਿਦਿਆਰਥੀਆਂ ਨੇ ਕਲਾਸਰੂਮ ਅੰਦਰ ਇੱਕ ਵਿਦਿਆਰਥੀ ਤੇ ਹਮਲਾ ਕਰ ਦਿੱਤਾ।

ਅਧਿਆਪਕ ਦਿਵਸ ਯਾਨੀ 5 ਸਤਬੰਰ ਨੂੰ 11ਵੀਂ ਦੇ ਵਿਦਿਆਰਥੀ ਅਨੀਕੇਤ ਅਤੇ ਸਕੂਲ ਦੀ ਸਪੋਰਟਸ ਅਕੈਡਮੀ ਦੇ ਇੱਕ ਵਿਦਿਆਰਥੀ ਦੀ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਬਹਿਸ ਹੋ ਗਈ ਸੀ। ਇਸੇ ਰੰਜਿਸ਼ ਦੇ ਚਲਦਿਆਂ ਵੀਰਵਾਰ ਸਵੇਰੇ ਸਪੋਰਟਸ ਅਕੈਡਮੀ ਦੇ ਕਰੀਬ 2 ਦਰਜਨ ਵਿਦਿਆਰਥੀ ਅਨੀਕੇਤ ਦੀ ਕਲਾਸ ਵਿੱਚ ਦਾਖਲ ਹੋਏ ਅਤੇ ਲੋਹੇ ਦੀ ਰਾਡ ਨਾਲ ਉਸ ਤੇ ਹਮਲਾ ਕਰ ਦਿੱਤਾ। ਅਨੀਕੇਤ ਗੰਭੀਰ ਜ਼ਖ਼ਮੀ ਹੈ ਅਤੇ ਇਲਾਜ ਅਧੀਨ ਹੈ। ਜਿਸ ਵੇਲੇ ਇਹ ਘਟਨਾ ਹੋਈ, ਕਲਾਸ ਦੇ ਬਾਕੀ ਵਿਦਿਆਰਥੀ ਅਤੇ ਅਧਿਆਪਕ ਵੀ ਉੱਥੇ ਹੀ ਮੌਜੂਦ ਸੀ। ਜ਼ਖ਼ਮੀ ਅਨੀਕੇਤ ਦੇ ਪਰਿਵਾਰ ਨੇ ਇਲਜ਼ਾਮ ਲਗਾਏ ਨੇ ਕਿ ਅਨੀਕੇਤ ਨੂੰ ਹੀ ਗਲਤ ਠਹਿਰਾ ਕੇ ਅਤੇ ਉਸ ਤੋਂ ਕਾਗਜ਼ ਦੇ ਦਸਤਖ਼ਤ ਕਰਵਾ ਕੇ ਉਸ ਦਾ ਸਕੂਲ ਤੋਂ ਨਾਮ ਵੀ ਕੱਟ ਦਿੱਤਾ ਗਿਆ।

SHOW MORE