HOME » Top Videos » Punjab
Share whatsapp

ਨਬੀ ਦੇ ਅਸਤੀਫੇ ਨੂੰ ਲੈ ਕੇ ਬੋਲੇ ਜਾਖੜ; 'ਪੰਜਾਬ ਕਾਂਗਰਸ ਦਾ ਕੰਮ ਵੀ ਛੇਤੀ ਨਿਬੜੇਗਾ'

Punjab | 03:22 PM IST Aug 26, 2022

Sunil Jakhar on Congress Crisis: ਕਾਂਗਰਸ (Congress) ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਦੇ ਅਸਤੀਫੇ ਤੋਂ ਬਾਅਦ ਪੰਜਾਬ 'ਚ ਵੀ ਸਿਆਸਤ (Punjab Politics) ਭਖਦੀ ਜਾ ਰਹੀ ਹੈ। ਭਾਜਪਾ ਆਗੂ ਸੁਨੀਲ ਜਾਖੜ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Warring) ਨੂੰ ਪ੍ਰਧਾਨਗੀ 'ਤੇ ਤੰਜ ਕੱਸੇ, ਉਥੇ ਹੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਨਹੀਂ ਬਖਸ਼ਿਆ। ਉਨ੍ਹਾਂ ਨਬੀ ਦੇ ਅਸਤੀਫੇ 'ਤੇ ਕਿਹਾ ਕਿ ਇਹ ਤਾਂ ਹੋਣਾ ਸੀ। ਕਿਉਂਕਿ ਕਾਂਗਰਸ ਪਾਰਟੀ ਨੇ ਜਿਹੋ ਜਿਹੇ ਕੰਢੇ ਬੀਜੇ ਹੋਏ ਹਨ, ਉਸ ਨਾਲ ਇਹੋ ਜਿਹਾ ਹਸ਼ਰ ਹੀ ਹੋਣਾ ਸੀ। ਹੁਣ ਗੁਲਾਮ ਨਬੀ ਨੇ ਚਾਪਲੂਸਾਂ ਤੋਂ ਤੰਗ ਆ ਕੇ ਅਸਤੀਫਾ ਦਿੱਤਾ ਹੈ। ਉਨ੍ਹਾਂ ਪੰਜਾਬ ਕਾਂਗਰਸ 'ਤੇ ਹਮਲਾ ਕਰਦਿਆਂ ਕਿਹਾ ਕਿ ਇਥੇ ਪੰਜਾਬ ਵਿੱਚ ਵੀ ਕਾਂਗਰਸ ਪਾਰਟੀ ਦਾ ਕੰਮ ਛੇਤੀ ਹੀ ਤਮਾਮ ਹੋ ਜਾਵੇਗਾ।

SHOW MORE