HOME » Top Videos » Punjab
Share whatsapp

ਤਲਵੰਡੀ ਸਾਬੋ 'ਚ ਗੁੰਡਾ ਟੈਕਸ ਦੀ ਵੀਡੀਓ ਵਾਇਰਲ, ਟਰੱਕ ਯੂਨੀਅਨ ਪ੍ਰਧਾਨ ਨੇ ਦੋਸ਼ ਨਕਾਰੇ

Punjab | 10:16 AM IST Sep 14, 2022

ਬਠਿੰਡਾ ਦੇ ਤਲਵੰਡੀ ਸਾਬੋ ਵਿਖੇ ਗੁੰਡਾ ਟੈਕਸ ਵਸੂਲੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਦੀ ਇੱਕ ਕਥਿਤ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ 2 ਹਜ਼ਾਰ ਰੁਪਏ ਗੁੰਡਾ ਲੈਣ ਦਾ ਦੋਸ਼ ਲਾਇਆ ਗਿਆ ਹੈ। ਮਾਮਲੇ ਨੂੰ ਲੈ ਕੇ ਟਰੱਕ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ ਉਪਰ ਦੋਸ਼ ਲੱਗੇ ਹਨ, ਜੋ ਕਿ ਵੀਡੀਓ ਵਿਚਲਾ ਵਿਅਕਤੀ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਅਵਤਾਰ ਸਿੰਘ ਇੱਕ ਪਰਵਾਸੀ ਡਰਾਈਵਰ ਤੋਂ ਇਲਾਕੇ ਵਿਚੋਂ ਟਰੱਕ ਲੰਘਾਉਣ ਦਾ 2 ਹਜ਼ਾਰ ਰੁਪਇਆ ਲੈ ਰਿਹਾ ਹੈ। ਮਾਮਲੇ 'ਤੇ ਪਰਵਾਸੀ ਟਰੱਕ ਡਰਾਈਵਰ ਨੇ ਕਿਹਾ ਕਿ ਉਸ ਨੇ ਕਈ ਵਾਰ ਪਹਿਲਾਂ ਵੀ ਇਸ ਸਬੰਧੀ ਸਿਕਾਇਤ ਕੀਤੀ ਪਰੰਤੂ ਕੋਈ ਕਾਰਵਾਈ ਨਹੀਂ ਹੋਈ। ਦੂਜੇ ਪਾਸੇ ਟਰੱਕ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਇਹ ਵੀਡੀਓ ਝੂਠੀ ਹੈ ਅਤੇ ਉਸ ਨੂੰ ਜਾਣ ਬੁੱਝ ਕੇ ਬਦਨਾਮ ਕਰਨ ਲਈ ਕਿਸੇ ਨੇ ਬਣਾ ਕੇ ਵਾਇਰਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਵੀਡੀਓ ਉਸ ਵੱਲੋਂ ਝੋਨਾ ਲਵਾਈ ਦੇ ਪੈਸੇ ਦਿੱਤੇ ਜਾ ਰਹੇ ਸਨ।

SHOW MORE