HOME » Top Videos » Punjab
Share whatsapp

ਦੋ ਭੈਣਾਂ ਦੇ ਕਤਲ ਮਾਮਲਾ: ਪੁਲਿਸ ਅਫਸਰ ਮੁੰਡੇ ਨੇ ਹੀ ਕੀਤਾ ਕਤਲ, SSP ਨੇ ਦੱਸੀ ਕਹਾਣੀ

Punjab | 07:22 PM IST Aug 16, 2019

ਚੰਡੀਗੜ੍ਹ 'ਚ 2 ਸਕੀਆਂ ਭੈਣਾਂ ਦੇ ਕਤਲ ਦਾ ਮੁਲਜ਼ਮ ਕੁਲਦੀਪ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਦਾ ਦਾਅਵਾ ਹੈ ਕਿ ਜ਼ੀਰਕਪੁਰ ਵਾਸੀ ਮੁਲਜ਼ਮ ਨੇ ਆਪਣਾ ਗੁਨਾਹ ਕਬੂਲਿਆ ਹੈ। ਮੁਲਜ਼ਮ ਕੁਲਦੀਪ ਮ੍ਰਿਤਕ ਕੁੜੀਆਂ ਦਾ ਦੋਸਤ ਦੱਸਿਆ ਜਾ ਰਿਹਾ ਹੈ। ਪੁਲਿਸ ਮੁਤਾਬਕ ਦੋਵਾਂ ਭੈਣਾਂ ‘ਤੇ ਬੁਰੀ ਤਰ੍ਹਾਂ ਹਮਲਾ ਕਰਕੇ ਉਸਨੇ ਕਤਲ ਕੀਤਾ ਹੈ। ਪਲਿਸ ਮੁਤਾਬਿਕ ਕੁਲਦੀਪ ਇਨ੍ਹਾਂ ਭੈਣਾਂ ਨੂੰ ਪਿਛਲ਼ੇ ਪੰਜ ਸਾਲਾਂ ਤੋਂ ਜਾਣਦਾ ਸੀ ਤੇ ਉਹ ਇੱਕਠੇ ਕੋਈ ਬਿਜਨੈੱਸ ਵੀ ਸ਼ੁਰੂ ਕਰਨਾ ਚਾਹੁੰਦਾ ਸੀ।  ਕੁਲਦੀਪ ਸਿੰਘ ਜ਼ੀਰਕਪੁਰ ਦਾ ਰਹਿਣ ਵਾਲਾ ਹੈ ਜਿਸ ਦੇ ਪਿਤਾ ਸਾਬਕਾ ਸਬ ਇੰਸਪੈਕਟਰ ਹੈ। ਕਤਲ ਤੋਂ ਬਾਅਦ ਉਸ ਨੇ ਆਪਣੇ ਆਪ ਨੂੰ ਬਚਾਉਣ ਲਈ ਆਪਣਾ ਫੋਨ ਵੀ ਬੰਦ ਕੀਤਾ ਹੋਇਆ ਸੀ। ਇਸ ਸਾਰੇ ਮਾਮਲੇ ਸਬੰਧੀ ਚੰਡੀਗੜ੍ਹ ਦੇ ਐਸਐਸਪੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਜਿਸ ਵਿੱਚ ਇਸ ਕਤਲ ਨਾਲ ਜੁੜੇ ਰਾਜ਼ ਖੁਲੇ ਹਨ। ਜਿਸਦੀ ਵੀਡੀਓ ਤੁਸੀਂ ਉੱਪਰ ਦੇਖ ਸਕਦੇ ਹੋ।ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿੱਚ ਦੋ ਸਕੀਆਂ ਭੈਣਾਂ ਦੇ ਕਤਲ ਨਾਲ ਸਨਸਨੀ ਫੈਲ ਗਈ ਸੀ। ਰਾਜਵੰਤ ਕੌਰ ਤੇ ਮਨਪ੍ਰੀਤ ਕੌਰ ਨਾਮ ਦੀਆਂ ਫਾਜ਼ਿਲਕਾ ਦੀਆਂ ਇਹ ਭੈਣਾਂ ਸੈਕਟਰ 22 ਦੇ ਪੀ.ਜੀ ਵਿੱਚ ਰਹਿੰਦੀਆਂ ਸਨ।  ਪੁਲਿਸ ਨੂੰ ਇਸ ਮਾਮਲੇ  ਵਿੱਚ ਸੀਸੀਟੀਵੀ ਮਿਲੀ ਸੀ। ਜਿਸ ਵਿੱਚ ਇੱਕ ਭੱਜਦੇ ਹੋਏ ਇੱਕ ਵਿਅਕਤੀ ਉੱਤੇ ਸ਼ੱਕ ਜਾਹਿਰ ਕੀਤਾ ਜਾ ਰਿਹਾ ਹੈ। ਇਸ ਬਾਅਦ ਪੁਲਿਸ ਨੇ ਦਿੱਲੀ ਤੇਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ।

 

SHOW MORE