ਆਸ਼ੂ ਦੀ ਗ੍ਰਿਫ਼ਤਾਰੀ ਪਿੱਛੋਂ ਵਿਜੀਲੈਂਸ ਵੱਲੋਂ ਰਵਨੀਤ ਬਿੱਟੂ ਵਿਰੁੱਧ ਸ਼ਿਕਾਇਤ
Punjab | 08:26 AM IST Aug 23, 2022
Corruption Case: 2000 ਕਰੋੜ ਦੇ ਟੈਂਡਰ ਘਪਲੇ (2000 crore tender scam) ਵਿੱਚ ਸਾਬਕਾ ਕਾਂਗਰਸੀ (Congress) ਮੰਤਰੀ ਭਾਰਤ ਭੂਸ਼ਣ ਆਸ਼ੂ (Former Congress Minister Bharat Bhushan Ashu) ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ (MP Ravneet Singh Bittu) ਦੀਆਂ ਮੁਸ਼ਕਲਾਂ ਵਿੱਚ ਵਾਧਾ ਹੋ ਸਕਦਾ ਹੈ। ਵਿਜੀਲੈਂਸ ਨੇ ਲੁਧਿਆਣਾ ਤੋਂ ਐਮ.ਪੀ. ਬਿੱਟੂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ। ਵਿਜੀਲੈਂਸ ਵੱਲੋਂ ਸ਼ਿਕਾਇਤ ਵਿੱਚ ਰਵਨੀਤ ਬਿੱਟੂ ਵਿਰੁੱਧ (Punjab Vigilance Complaint aginst Ravneet bittu) ਸਰਕਾਰੀ ਡਿਊਟੀ (Government Duty) ਵਿੱਚ ਵਿਘਨ ਪਾਉਣਾ ਦੱਸਿਆ ਗਿਆ ਹੈ। ਦੱਸ ਦੇਈਏ ਕਿ ਬੀਤੇ ਦਿਨ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਨੇ ਕਟਿੰਗ ਵਿੱਚ ਦੁਕਾਨ ਵਿਚੋਂ ਵਾਲ ਕਟਵਾਉਂਦੇ ਹੋਏ ਦਬੋਚਿਆ ਸੀ, ਜਿਸ ਤੋਂ ਪਹਿਲਾਂ ਉਥੇ ਮੌਜੂਦ ਕਾਂਗਰਸੀ ਐਮਪੀ ਬਿੱਟੂ ਨੇ ਵਿਜੀਲੈਂਸ ਟੀਮ ਨਾਲ ਕਾਫੀ ਬਹਿਸ ਕੀਤੀ। ਉਨ੍ਹਾਂ ਵਿਜੀਲੈਂਸ ਨੂੰ ਪਹਿਲਾਂ ਗ੍ਰਿਫ਼ਤਾਰੀ ਦਸਤਾਵੇਜ਼ ਅਤੇ ਫਿਰ ਗ੍ਰਿਫ਼ਤਾਰੀ ਲਈ ਕਿਹਾ ਸੀ, ਜਿਸ ਨੂੰ ਲੈ ਕੇ ਵਿਜੀਲੈਂਸ ਵੱਲੋਂ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਲਈ ਪੁਲਿਸ ਨੂੰ ਬਿੱਟੂ ਵਿਰੁੱਧ ਸ਼ਿਕਾਇਤ ਕੀਤੀ ਗਈ ਹੈ।
SHOW MORE-
ਲਾਰੈਂਸ ਗੈਂਗ ਤੇ ਬੱਬਰ ਖਾਲਸਾ ਦੇ ਜੁੜੇ ਤਾਰ! ਪੁਲਿਸ ਜਾਂਚ 'ਚ ਵੱਡਾ ਖੁਲਾਸਾ
-
CM ਮਾਨ ਨੇ BSE ਦਾ ਕੀਤਾ ਦੌਰਾ, ਮਾਰਕੀਟ ਖੁੱਲ੍ਹਣ ਦਾ ਸੰਕੇਤ ਘੰਟੀ ਵਜਾਉਣ ਦੀ ਨਿਭਾਈ ਰਸਮ
-
CM ਮਾਨ ਨੇ ਪਟਿਆਲਾ 'ਚ 167 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ
-
ਭਾਰਤ ਜੋੜੋ ਯਾਤਰਾ: ਰਾਹੁਲ ਦੀ ਸੁਰੱਖਿਆ 'ਚ ਸੰਨ੍ਹ, ਨੌਜਵਾਨ ਨੇ ਜੱਫੀ ਪਾਉਣ ਦੀ ਕੋਸਿ਼ਸ਼
-
ਨਵਜੰਮੀ ਬੱਚੀ ਦੇ ਕਾਤਲ ਮਾਪਿਆਂ ਨੂੰ ਜ਼ਿਲ੍ਹਾ ਅਦਾਲਤ ਨੇ ਸੁਣਾਈ 5 ਸਾਲ ਦੀ ਕੈਦ
-
Bharat Jodo: ਰਾਹੁਲ ਗਾਂਧੀ ਨੇ ਕੈਂਟਰ 'ਚ ਕੱਟੀ ਰਾਤ, ਸਰਹਿੰਦ ਤੋਂ ਸ਼ੁਰੂ ਹੋਈ ਯਾਤਰਾ