HOME » Top Videos » Punjab
Share whatsapp

ਖਾਕੀ ਦਾਗ਼ਦਾਰ! ਔਰਤ ਨੇ 3 ਪੁਲਿਸ ਮੁਲਾਜ਼ਮਾਂ ਸਮੇਤ 5 'ਤੇ ਲਾਏ ਸਮੂਹਿਕ ਬਲਾਤਕਾਰ ਦੇ ਦੋਸ਼

Punjab | 01:17 PM IST Sep 07, 2022

Punjab PoliceMan Gangrape Woman: ਪੰਜਾਬ ਪੁਲਿਸ ਇੱਕ ਵਾਰ ਫਿਰ ਆਪਣੇ ਘਟੀਆ ਕਾਰਨਾਮੇ ਨੂੰ ਲੈ ਕੇ ਚਰਚਾ ਵਿੱਚ ਹੈ। ਖਾਕੀ ਇਸ ਵਾਰ ਸਮੂਹਕ ਬਲਾਤਕਾਰ (Gangrape) ਦੇ ਦੋਸ਼ਾਂ ਨਾਲ ਦਾਗੀ ਵਿਖਾਈ ਦੇ ਰਹੀ ਹੈ। ਘਟਨਾ ਮੰਡੀ ਗੋਬਿੰਦਗੜ੍ਹ (Gobindgarh News) ਦੀ ਹੈ, ਜਿਥੇ ਇੱਕ ਔਰਤ ਨੇ 3 ਪੁਲਿਸ ਮੁਲਾਜ਼ਮਾਂ ਸਮੇਤ 5 ਲੋਕਾਂ ਉਪਰ ਸਮੂਹਿਕ ਬਲਾਤਕਾਰ (Rape) ਦੇ ਦੋਸ਼ ਲਾਏ ਹਨ। ਔਰਤ ਦਾ ਕਹਿਣਾ ਹੈ ਕਿ ਕਥਿਤ ਦੋਸ਼ੀਆਂ ਨੇ ਉਸ ਨਾਲ ਘਰ ਛੱਡਣ ਦੇ ਬਹਾਨੇ ਨਸ਼ਾ ਵਾਲੀ ਕੋਈ ਚੀਜ਼ ਪਿਲਾ ਕੇ ਬਲਾਤਕਾਰ ਕੀਤਾ। ਇਸ ਦੌਰਾਨ ਮੁਲਜ਼ਮਾਂ ਨੇ ਉਸ ਦੀ ਵੀਡੀਓ ਵੀ ਬਣਾ ਲਈ ਅਤੇ ਫਿਰ ਵੀਡੀਓ ਵਿਖਾ ਕੇ ਵਾਰ-ਵਾਰ ਬਲੈਕਮੇਲ ਕਰਕੇ ਸਮੂਹਿਕ ਬਲਾਤਕਾਰ ਕਰਦੇ ਰਹੇ। ਔਰਤ ਨੇ ਕਿਹਾ ਕਿ ਉਸ ਨੂੰ ਵੀਡੀਓ ਵਿਖਾ ਕੇ ਧਮਕੀ ਦਿੱਤੀ ਜਾਂਦੀ ਸੀ ਕਿ ਜੇਕਰ ਉਸ ਨੇ ਅਜਿਹਾ ਨਾ ਕੀਤਾ ਤਾਂ ਵੀਡੀਓ ਵਾਇਰਲ ਕਰ ਦਿੱਤੀ ਜਾਵੇਗੀ। ਪੁਲਿਸ ਨੇ ਕਥਿਤ ਦੋਸ਼ੀਆਂ ਵਿਰੁੱਧ ਔਰਤ ਦੀ ਸ਼ਿਕਾਇਤ ਉਪਰ ਕੇਸ ਦਰਜ ਕਰ ਲਿਆ ਹੈ।

SHOW MORE