HOME » Top Videos » Punjab
Share whatsapp

Video: ਜਲੰਧਰ ਵਿਖੇ ਨਸ਼ੇ 'ਚ ਧੁੱਤ ਨੌਜਵਾਨ ਨੇ ਖਾਕੀ ਨੂੰ ਪਾਇਆ ਹੱਥ, ਲੋਕਾਂ ਸਵਾਰੀ ਭੁਗਤ

Punjab | 10:14 AM IST Oct 06, 2022

Jalandhar PPR Mall Viral video: ਜਲੰਧਰ ਦੇ ਪੀਪੀਆਰ ਮਾਲ 'ਚ ਦੇਰ ਰਾਤ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਨਸ਼ੇ 'ਚ ਇੱਕ ਧੁੱਤ ਨੌਜਵਾਨ ਪੁਲਿਸ ਨਾਲ ਭਿੜ ਗਿਆ। ਮੁਲਜ਼ਮ ਨੌਜਵਾਨ ਨੂੰ ਨਸ਼ੇ ਦੀ ਲੋਰ ਇੰਨੀ ਸੀ ਕਿ ਸੀਨੀਅਰ ਪੁਲਿਸ ਦੀ ਵਰਦੀ ਨੂੰ ਹੀ ਹੱਥ ਪਾਲਿਆ ਅਤੇ ਪੁਲਿਸ ਮੁਲਾਜ਼ਮਾਂ 'ਤੇ ਕਾਰ ਚੜ੍ਹਾਉਣ ਦੀ ਵੀ ਕੋਸ਼ਿਸ਼ ਕੀਤੀ। ਦੱਸਿਆ ਜਾ ਰਿਹਾ ਹੈ ਉਸ ਵੱਲੋਂ ਇੱਕ ਔਰਤ ਨਾਲ ਵੀ ਬਦਸਲੂਕੀ ਕੀਤੀ ਗਈ, ਜਿਸ ਕਾਰਨ ਮੌਕੇ 'ਤੇ ਲੋਕਾਂ ਨੇ ਫੜ ਕੇ ਚੰਗੀ ਤਰ੍ਹਾਂ ਭੁਗਤ ਸੰਵਾਰੀ। ਵੀਡੀਓ ਵਿੱਚ ਤੁਸੀ ਵੇਖ ਸਕਦੋ ਹੋ ਕਿ ਨਸ਼ੇ 'ਚ ਧੁੱਤ ਨੌਜਵਾਨ ਗਾਲਾਂ ਕੱਢ ਰਿਹਾ ਸੀ ਅਤੇ ਖੁਦ ਨੂੰ ਅਸਰ ਰਸੂਖ ਵਾਲਾ ਦੱਸ ਰਿਹਾ ਹੈ। ਜਾਂਚ ਕਰਨ 'ਤੇ ਨੌਜਵਾਨ ਦੀਆਂ ਕਈ ਵੱਡੀਆਂ ਸ਼ਖਸੀਅਤਾਂ ਨਾਲ ਤਸਵੀਰਾਂ ਵੀ ਸਾਹਮਣੇ ਆਈਆਂ ਹਨ।

SHOW MORE