HOME » Top Videos » Punjab
Share whatsapp

18 ਤਰੀਕ ਨੂੰ ਹੋਣ ਵਾਲੇ ਇਕੱਠ 'ਚ ਨਹੀਂ ਜਾਵਾਂਗਾ ਚੰਦੂਮਾਜਰਾ 

Punjab | 08:44 AM IST Jan 17, 2020

ਬਾਦਲ ਵਿਰੋਧੀ ਧਿਰਾਂ ਦੇ ਪ੍ਰੋਗਰਾਮ ਵਿੱਚ ਜਾਣ ਤੋਂ ਪ੍ਰੇਮ ਸਿੰਘ ਚੰਦੂਮਾਜਰਾ  ਨੇ ਇਨਕਾਰ ਕਰ ਦਿੱਤਾ। ਚੰਦੂਮਾਜਰਾ ਨੂੰ ਟਕਸਾਲੀ ਅਕਾਲੀਆਂ ਤੇ ਜੀ ਕੇ ਨੇ ਸੱਦਾ ਦਿੱਤਾ ਹੈ ਅਤੇ ਬਾਦਲ ਵਿਰੋਧੀ ਧਿਰਾਂ ਵਲੋਂ ਦਿੱਲੀ ਵਿੱਚ ਇਹ ਇਕੱਠ ਕਰਾਇਆ ਜਾ ਰਿਹਾ ਹੈ। ਢੀਂਡਸਾ ਪਰਿਵਾਰ, ਅਕਾਲੀ ਦਲ ਟਕਸਾਲੀ ਅਤੇ ਜੀ. ਕੇ. ਵਲੋਂ 18 ਜਨਵਰੀ ਨੂੰ ਦਿੱਲੀ ਵਿਚ ਇਕੱਠ ਦਾ ਸੱਦਾ ਦਿੱਤਾ ਗਿਆ ਹੈ। ਇਸ ਦੇ ਚੱਲਦੇ ਟਕਸਾਲੀਆਂ ਅਤੇ ਜੀ. ਕੇ. ਵਲੋਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਇਸ ਇਕੱਠ ਵਿਚ ਸ਼ਿਰਕਤ ਕਰਨ ਦਾ ਸੱਦਾ ਦਿੱਤਾ ਗਿਆ ਸੀ, ਜਿਸ ਨੂੰ ਚੰਦੂਮਾਜਰਾ ਨੇ ਠੁਕਰਾ ਦਿੱਤਾ ਹੈ।

ਚੰਦੂਮਾਜਰਾ ਨੇ ਸਾਫ ਕੀਤਾ ਹੈ ਕਿ ਉਹ ਦਿੱਲੀ ਵਿਚ ਹੋਣ ਵਾਲੇ ਇਕੱਠ ਵਿਚ ਸ਼ਿਰਕਤ ਨਹੀਂ ਕਰਨਗੇ। ਇਸ ਦੇ ਨਾਲ ਹੀ ਚੰਦੂਮਾਜਰਾ ਨੇ ਸੁਖਦੇਵ ਸਿੰਘ ਢੀਂਡਸਾ ਸੰਬੰਧੀ ਮੀਡੀਆ ਵਿਚ ਦਿੱਤੇ ਉਸ ਬਿਆਨ ਤੋਂ ਵੀ ਲਗਭਗ ਕਿਨਾਰਾ ਕਰ ਲਿਆ ਹੈ, ਜਿਸ ਵਿਚ ਉਨ੍ਹਾਂ ਕਿਹਾ ਕਿ ਢੀਂਡਸਿਆਂ ਸੰਬੰਧੀ ਅਕਾਲੀ ਦਲ ਵਲੋਂ ਦਿੱਤੇ ਬਿਆਨ 'ਚ ਉਨ੍ਹਾਂ ਨੂੰ ਭਰੋਸੇ ਵਿਚ ਨਹੀਂ ਲਿਆ ਗਿਆ। ਚੰਦੂਮਾਜਰਾ ਮੁਤਾਬਕ ਉਹ ਮਾਮਲਾ ਨਿੱਬੜ ਚੁੱਕਾ ਹੈ।

SHOW MORE