HOME » Videos » Punjab
Share whatsapp

ਚੰਡੀਗੜ੍ਹ ਤੋਂ ਨਾਂਦੇੜ ਸਾਹਿਬ ਸਿਰਫ ਸਵਾ ਦੋ ਘੰਟੇ 'ਚ, ਅੱਜ ਪਹਿਲੀ ਫਲਾਈਟ ਉਡਾਨ ਭੇਰਗੀ..

Punjab | 07:51 AM IST Jan 08, 2019

ਚੰਡੀਗੜ੍ਹ ਤੋਂ ਨਾਂਦੇੜ ਸਾਹਿਬ ਲਈ ਅੱਜ ਪਹਿਲੀ ਫਲਾਇਟ ਉਡਾਨ ਭਰੇਗੀ। ਸਵੇਰੇ 9.05 ਤੇ ਜਹਾਜ਼ ਉੱਡੇਗਾ ਤੇ 11.20 ਵਜੇ ਨਾਂਦੇੜ ਸਾਹਿਬ ਪਹੁੰਚੇਗਾ। ਪਹਿਲੀ ਫਲਾਇਟ ਵਿੱਚ ਅਕਾਲੀ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਤੇ ਐੱਸਜੀਪੀਸੀ ਮੈਂਬਰ ਰਵਾਨਾ ਹੋਣਗੇ।

ਇਸ ਨਾਲ ਪੰਜਾਬ ਤੇ ਹਰਿਆਣਾ ਦੇ ਸ਼ਰਧਾਲੂ ਚੰਡੀਗੜ੍ਹ ਤੋਂ ਨਾਂਦੇੜ ਸਾਹਿਬ ਲਈ ਹਵਾਈ ਯਾਤਰਾ ਕਰ ਸਕਣਗੇ।
ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਚੰਡੀਗੜ੍ਹ ਤੋਂ ਸ੍ਰੀ ਹਜ਼ੂਰ ਸਾਹਿਬ ਦੇ ਹਵਾਈ ਸਫ਼ਰ ਦੀ ਮੰਗ ਪੂਰੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਨੇ 8 ਜਨਵਰੀ ਤੋਂ ਚੰਡੀਗੜ੍ਹ ਤੋਂ ਨਾਂਦੇੜ ਸਾਹਿਬ ਲਈ ਹਵਾਈ ਯਾਤਰਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਪ੍ਰੋ. ਚੰਦੂਮਾਜਰਾ ਨੇ ਦੱਸਿਆ ਕਿ ਇਹ ਉਡਾਣਾਂ ਮੰਗਲਵਾਰ ਤੇ ਬੁੱਧਵਾਰ ਜਾਇਆ ਕਰਨਗੀਆਂ।

ਉਨ੍ਹਾਂ ਦੱਸਿਆ ਕਿ ਇਹ ਹਵਾਈ ਸੇਵਾ ਸ਼ੁਰੂ ਹੋਣ ਨਾਲ ਸੱਚਖੰਡ ਸ੍ਰੀ ਨਾਂਦੇੜ ਸਾਹਿਬ ਦਾ ਲੰਮਾ ਸਫ਼ਰ 2 ਘੰਟੇ 20 ਮਿੰਟ ਵਿਚ ਤੈਅ ਹੋ ਜਾਇਆ ਕਰੇਗਾ। ਉਨ੍ਹਾਂ ਦੱਸਿਆ ਕਿ ਲੰਬੇ ਸਮੇਂ ਤੋਂ ਉਨ੍ਹਾਂ ਵੱਲੋਂ ਇਹ ਮੰਗ ਕੇਂਦਰੀ ਮੰਤਰੀ ਕੋਲ ਉਠਾਈ ਜਾਂਦੀ ਰਹੀ, ਜੋ ਪੂਰੀ ਹੋ ਗਈ ਹੈ।

SHOW MORE