HOME » Top Videos » Punjab
Share whatsapp

ਕਿਸਾਨ ਨਾਲ ਲੱਖਾਂ ਦੀ ਠੱਗੀ, ਸਦਮੇ ’ਚ ਮੌਤ, ਦੇਖੋ ਵੀਡੀਓ

Punjab | 05:19 PM IST Oct 14, 2019

ਜ਼ਿਲ੍ਹਾ ਪਟਿਆਲਾ ਦੇ ਸਮਾਣਾ ਵਿਚ ਗਰੀਬ ਕਿਸਾਨ ਨਾਲ ਦੋ ਵਿਅਕਤੀ ਨੇ ਲੱਖਾਂ ਦੀ ਠੱਗੀ ਮਾਰੀ। ਜਾਣਕਾਰੀ ਅਨੁਸਾਰ ਪਿੰਡ ਸਾਧੁਗੜ ਦੇ ਕਿਸਾਨ ਸੀਤਾ ਸਿੰਘ ਨਾਲ ਦੋ ਵਿਅਕਤੀਆਂ ਸੁਖਦੇਵ ਸਿੰਘ ਪਿੰਡ ਮਰਦੇੜੀ, ਰਾਮ ਸਿੰਘ ਪਿੰਡ ਫਤਿਹਗੜ ਛੰਨਾ, ਥਾਣਾ ਸਦਰ ਸਮਾਣਾ ਦੇ ਵਾਸੀ ਹਨ, ਨੇ ਉਸ ਦੀ ਦੋ ਨੂੰਹਾਂ ਨੂੰ ਪੁਲਿਸ ਵਿਚ ਅਤੇ ਇਕ ਬੇਟੀ ਨੂੰ ਬੈਂਕ ਵਿਚ ਨੌਕਰੀ ਦਿਵਾਉਣ ਦੇ ਨਾਂ ਉਤੇ 8 ਲੱਖ ਦੀ ਠੱਗੀ ਮਾਰੀ ਹੈ। ਆਪਣੇ ਨਾਲ ਹੋਈ ਠੱਗੀ ਦੀ ਚਿੰਤਾ ਕਾਰਨ ਕਿਸਾਨ ਸੀਤਾ ਸਿੰਘ ਦੀ ਮੌਤ ਹੋ ਗਈ।

ਮ੍ਰਿਤਕ ਦੀ ਪਤਨੀ ਗੁਰਪ੍ਰੀਤ ਕੌਰ, ਨੂੰਹ ਕਿਰਨ ਬਾਲਾ ਅਤੇ ਸ਼ਿਵਾਨੀ ਨੇ ਦੱਸਿਆ ਕਿ ਦੋਸ਼ੀਆਂ ਕੋਲ ਉਨ੍ਹਾਂ ਦੇ ਅਸਲ ਸਰਟੀਫਿਕੇਟ ਹਨ, ਉਹ ਵੀ ਵਾਪਸ ਦਿਵਾਏ ਜਾਣ। ਕਿਰਨ ਦਾ ਪਤੀ ਫੌਜ ਵਿਚ ਹੈ, ਨੇ ਦੱਸਿਆ ਕਿ ਉਕਤ ਦੋਸ਼ੀ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਹਨ ਕਿ ਪੁਲਿਸ ਕੋਲ ਸਾਡੇ ਵਿਰੁਧ ਦਿੱਤੀ ਸ਼ਿਕਾਇਤ ਵਾਪਿਸ ਲਈ ਜਾਵੇ, ਨਹੀਂ ਇਸ ਦਾ ਨਤੀਜਾ ਭੁਗਤਣ ਲਈ ਤਿਆਰ ਰਹੋ। ਗੁਰਪ੍ਰੀਤ ਕੌਰ ਨੇ ਇਸ ਦੀ ਸ਼ਿਕਾਇਤ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤੀ ਹੈ। ਥਾਣਾ ਸਿਟੀ ਪੁਲਿਸ ਨੇ ਦੋ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।

ਇਸ ਸਬੰਧੀ ਡੀਐਸਪੀ ਸਮਾਨਾ ਜਸਵੰਤ ਸਿੰਘ ਮਾਂਗਟ ਨੇ ਕਿਹਾ ਕਿ ਲੋਕਾਂ ਵਿਰੁਧ ਮਾਮਲਾ ਦਰਜ ਕੀਤਾ ਹੈ। ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

 

SHOW MORE
corona virus btn
corona virus btn
Loading