HOME » Top Videos » Punjab
Share whatsapp

ਮੇਰੇ ਆਦੇਸ਼ਾਂ 'ਤੇ ਹੋਈ ਸਿਮਰਜੀਤ ਬੈਂਸ ਖਿਲਾਫ਼ FIR- ਸੀਐੱਮ ਕੈਪਟਨ

Punjab | 03:57 PM IST Sep 09, 2019

ਗੁਰਦਾਸਪੁਰ ਦੇ ਡੀ.ਸੀ. ਨਾਲ ਬਦਸਲੂਕੀ ਦੇ ਦੋਸ਼ 'ਚ ਸਿਮਰਨਜੀਤ ਸਿੰਘ ਤੇ ਹੋਏ ਕੇਸ ਦਰਜ  ਦੇ ਮਾਮਲੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਜਿਸ ਵਿੱਚ ਸੀਐੱਮ ਨੇ ਸਾਫ ਕੀਤਾ ਹੈ ਕਿ ਉਸਦੇ ਹੁਕਮਾਂ 'ਤੇ ਹੋਈ ਸਿਮਰਜੀਤ ਬੈਂਸ ਖਿਲਾਫ਼ FIR ਹੋਈ ਹੈ। ਉਨ੍ਹਾਂ ਕਿਹਾ ਕਿ ਵਿਵਾਦ ਦੀ ਵੀਡੀਓ ਦੇਖ ਕੇ ਹੀ ਉਨ੍ਹਾਂ ਨੇ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ ਤੇ ਇਸ ਤਰ੍ਹਾਂ ਦੀ ਬਦਤਮੀਜ਼ੀ ਨਹੀਂ ਚੱਲ਼ੇਗੀ। ਉਨ੍ਹਾਂ ਅਫ਼ਸਰਾਂ ਨੂੰ ਵੀ ਸਹੀ ਤਰ੍ਹਾਂ ਪੇਸ਼ ਆਉਣ ਦਾ ਹੁਕਮ ਦਿੱਤਾ ਹੈ।

ਬੈਂਸ ਨੇ ਪਹਿਲਾਂ ਹੀ ਕਿਹਾ ਸੀ ਕਿ ਕੈਪਟਨ ਨੇ ਕੀਤੀ ਕਾਰਵਾਈ-

ਜ਼ਿਕਰਯੋਗ ਹੈ ਕਿ ਗੁਰਦਾਸਪੁਰ ਦੇ ਡੀ.ਸੀ. ਨਾਲ ਬਦਸਲੂਕੀ ਦੇ ਦੋਸ਼ 'ਚ ਕੇਸ ਦਰਜ ਹੋਣ ਤੋਂ ਬਾਅਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਦਾਅਵਾ ਕੀਤਾ ਸੀ ਕਿ ਇਹ ਕੇਸ ਕੈਪਟਨ ਅਮਰਿੰਦਰ ਦੇ ਇਸ਼ਾਰੇ ਉਤੇ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਉਤੇ ਲੁਧਿਆਣਾ ਸਿਟੀ ਸੈਂਟਰ ਸਕੈਮ ਬਹੁਕਰੋੜੀ ਮੁਕੱਦਮਾ ਦਰਜ ਹੈ। ਉਨ੍ਹਾਂ ਨੇ ਇਸ ਕੇਸ ਵਿਚ ਕਲੋਜਰ ਰਿਪੋਰਟ ਖ਼ਿਲਾਫ਼ ਅਦਾਲਤ ਪਹੁੰਚ ਕੀਤੀ ਹੈ।

ਇਸੇ ਲਈ ਕੈਪਟਨ ਨੇ ਉਨ੍ਹਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ , ਤੂੰ ਨਹੀਂ ਬੋਲਦੀ ਰਕਾਨੇ, ਤੇਰੇ ਵਿਚ ਤੇਰਾ ਯਾਰ ਬੋਲਦਾ। ਇਹ ਕੇਸ ਡੀਸੀ ਦੇ ਕਹਿਣ ਉਤੇ ਨਹੀਂ ਸਗੋਂ ਕੈਪਟਨ ਦੇ ਇਸ਼ਾਰੇ ਉਤੇ ਕੀਤਾ ਹੈ।

ਉਨ੍ਹਾਂ ਕਿਹਾ ਕਿ ਉਹ ਕਿਸੇ ਐੱਫ.ਆਈ.ਆਰ ਤੋਂ ਨਹੀਂ ਡਰਦੇ। ਇਹ ਡੀ.ਸੀ. ਵੱਲੋਂ ਦਰਜ ਹੋਈ ਐੱਫ.ਆਈ.ਆਰ ਨਹੀਂ ਸਗੋਂ ਕੈਪਟਨ ਸਾਹਿਬ ਦੀ ਸਾਜ਼ਿਸ਼ ਤਹਿਤ ਹੋਈ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣੇ ਘਰ ਹੀ ਬੈਠਾ ਹਾਂ ਜਦੋਂ ਮਰਜ਼ੀ ਆ ਕੇ ਗ੍ਰਿਫ਼ਤਾਰ ਕਰ ਲਓ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਉਹ ਸਚਾਈ ਦੇ ਨਾਲ ਖੜ੍ਹੇ ਹਨ ਤੇ ਸਰਕਾਰ ਅੱਗੇ ਝੁਕਣ ਵਾਲਾ ਨਹੀਂ ਹਾਂ।

ਮੁਲਾਜ਼ਮ ਵੀ ਹੋਏ ਖਿਲਾਫ-

ਦੂਜੇ ਪਾਸੇ ਸਿਮਰਨਜੀਤ ਸਿੰਘ ਬੈਂਸ  ਦੇ ਖਿਲਾਫ ਲੁਧਿਆਣਾ ਤੇ ਰੋਪੜ ਦੇ ਡੀ. ਸੀ. ਦਫਤਰ ਦੇ ਮੁਲਾਜ਼ਮਾਂ ਨੇ ਕਲਮ ਛੋੜ ਹੜਤਾਲ ਕੀਤੀ ਅਤੇ ਪੂਰੇ ਦਫਤਰ ਨੂੰ ਤਾਲੇ ਲਾ ਦਿੱਤੇ ਗਏ। ਦਫਤਰ ਦੇ ਬਾਹਰ ਮੁਲਾਜ਼ਮਾਂ ਵੱਲੋਂ ਵੱਡਾ ਧਰਨਾ ਲਾਇਆ ਗਿਆ ਹੈ ਅਤੇ ਸਿਮਰਜੀਤ ਬੈਂਸ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਉਨ੍ਹਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ ਹੈ।

ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜੇਕਰ ਸਿਮਰਜੀਤ ਸਿੰਘ ਬੈਂਸ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਮੰਗਲਵਾਰ ਨੂੰ ਰਣਨੀਤੀ ਬਣਾ ਕੇ ਅਣਮਿਥੇ ਸਮੇਂ ਲਈ ਹੜਤਾਲ 'ਤੇ ਚਲੇ ਜਾਣਗੇ। ਦੱਸ ਦਈਏ ਕਿ ਮੁਲਾਜ਼ਮਾਂ ਵੱਲੋਂ ਕੀਤੀ ਗਈ ਹੜਤਾਲ ਕਾਰਨ ਡੀ.ਸੀ. ਦਫਤਰਾਂ 'ਚ ਕੋਈ ਕੰਮ ਨਹੀਂ ਹੋ ਰਿਹਾ, ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜੇਕਰ ਸਿਮਰਜੀਤ ਸਿੰਘ ਬੈਂਸ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਮੰਗਲਵਾਰ ਨੂੰ ਰਣਨੀਤੀ ਬਣਾ ਕੇ ਅਣਮਿਥੇ ਸਮੇਂ ਲਈ ਹੜਤਾਲ 'ਤੇ ਚਲੇ ਜਾਣਗੇ। ਦੱਸ ਦਈਏ ਕਿ ਮੁਲਾਜ਼ਮਾਂ ਵੱਲੋਂ ਕੀਤੀ ਗਈ ਹੜਤਾਲ ਕਾਰਨ ਡੀ.ਸੀ. ਦਫਤਰਾਂ 'ਚ ਕੋਈ ਕੰਮ ਨਹੀਂ ਹੋ ਰਿਹਾ, ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਬੈਂਸ ਖਿਲਾਫ ਲੱਗੀਆਂ ਇਹ ਧਾਰਾਵਾਂ-

ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਗੁਰਦਾਸਪੁਰ ਦੇ ਡੀਸੀ ਨਾਲ ਬਦਸਲੂਕੀ ਕਰਨ ਦੇ ਦੋਸ਼  ਕੁੱਲ 7 ਧਾਰਾਵਾਂ ਲਾ ਕੇ ਕੇਸ ਦਰਜ ਹੋਇਆ ਹੈ। ਧਾਰਾ 147- ਇਹ ਧਾਰਾ ਦੰਗਾ ਫੈਲਾਉਣ ਦੇ ਦੋਸ਼ਾਂ ਤਹਿਤ ਲਗਾਈ ਜਾਂਦੀ ਹੈ ਧਾਰਾ 177- ਇਹ ਧਾਰਾ ਸਰਕਾਰੀ ਅਫ਼ਸਰ ਨੂੰ ਕਿਸੇ ਵੀ ਮੁੱਦੇ ਉੱਤੇ ਗਲਤ ਜਾਣਕਾਰੀ ਦੇਣ ਦੇ ਦੋਸ਼ਾਂ ਤਹਿਤ ਲਗਾਈ ਜਾਂਦੀ ਹੈ।

ਧਾਰਾ 186- ਇਹ ਧਾਰਾ ਸਰਕਾਰੀ ਦਫਤਰ ਦੇ ਕੰਮ ਵਿੱਚ ਦਖ਼ਲਅੰਦਾਜ਼ੀ ਕਰਨ ਉੱਤੇ ਲਾਈ ਜਾਂਦੀ ਹੈ।
ਧਾਰਾ 353- ਸਰਕਾਰੀ ਅਫ਼ਸਰ ਉਤੇ ਹਮਲਾ ਜਾਂ ਅਪਰਾਧਿਕ ਤਾਕਤ ਦਾ ਇਸਤੇਮਾਲ ਕਰਨਾ।
ਧਾਰਾ 451- ਚੋਰੀ ਜਾਂ ਕਿਸੇ ਅਪਰਾਧਿਕ ਮਕਸਦ ਨਾਲ ਕਿਸੇ ਘਰ ਜਾਂ ਦਫਤਰ ਵਿੱਚ ਦਾਖਲ ਹੋਣਾ।
ਧਾਰਾ 506- ਕਿਸੇ ਬਿਆਨ, ਰਿਪੋਰਟ ਜਾਂ ਅਫਵਾਹ ਕਰਕੇ ਸਰਕਾਰੀ ਅਫ਼ਸਰ ਦੇ ਕੰਮ ਵਿੱਚ ਨੁਕਸਾਨ ਦੀ ਕੋਸ਼ਿਸ਼।
ਧਾਰਾ 506- ਕਿਸੇ ਨੂੰ ਅਪਰਾਧਿਕ ਧਮਕੀ ਦੇਣਾ ਜਾਂ ਨੁਕਸਾਨ ਪਹੁੰਚਣ ਦੀ ਗੱਲ ਕਹਿਣਾ।

ਸਭ ਤੋਂ ਅਹਿਮ ਗੱਲ ਹੈ ਕਿ ਬੈਂਸ ਖ਼ਿਲਾਫ਼ ਦੰਗੇ ਤੇ ਗਦਰ ਫੈਲਾਉਣ ਵਰਗਿਆਂ ਧਾਰਾਵਾਂ ਸਮੇਤ ਕੇਸ ਦਰਜ ਕਰਨਾ ਵੀ ਕਈ ਸਵਾਲ ਖੜ੍ਹੇ ਕਰਦਾ ਹੈ।

SHOW MORE