HOME » Top Videos » Punjab
Share whatsapp

ਹਸਪਤਾਲ ਦੀ ਅਣਗਹਿਲੀ ਕਾਰਣ ਮਾਂ ਦੇ ਗਰਭ 'ਚ ਮਰਿਆ ਬੱਚਾ

Punjab | 11:40 AM IST May 20, 2018

ਜਲੰਧਰ ਦੇ ਸਿਵਲ ਹਸਪਤਾਲ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਜਿੱਥੇ ਡਾਕਟਰ ਦੀ ਲਾਪਰਵਾਹੀ ਦੇ ਕਾਰਣ ਇੱਕ ਨਵਜਾਤ ਬੱਚੀ ਦੀ ਮਾਂ ਦੇ ਗਰਭ ਵਿੱਚ ਹੀ ਮੌਤ ਹੋ ਗਈ। ਜਿਸ ਤੋਂ ਬਾਅਦ ਰਿਸ਼ਤੇਦਾਰਾਂ ਵੱਲੋਂ ਹਸਪਤਾਲ ਵਿੱਚ ਖੂਬ ਹੰਗਾਮਾ ਕੀਤਾ ਗਿਆ।

ਜਲੰਧਰ ਦੇ ਬਸਤੀ ਪੀਰ ਦਾਦ ਦੀ ਰਹਿਣ ਵਾਲੀ ਮ੍ਰਿਤਕ ਬੱਚੀ ਦੀ ਮਾਂ ਸਲਮਾ ਨੇ ਦੱਸਿਆ ਕਿ ਸੋਮਵਾਰ ਨੂੰ ਉਸਦੇ ਪੇਟ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਹੀ ਸੀ ਤਾਂ ਉਹ ਸਿਵਲ ਹਸਪਤਾਲ ਦੇ ਜੱਚਾ-ਬੱਚਾ ਕੇਂਦਰ ਵਿੱਚ ਜਾਂਚ ਲਈ ਪਹੁੰਚੀ ਪਰ ਉੱਥੇ ਡਾਕਟਰ ਨੇ ਉਸਨੂੰ ਇਹ ਕਹਿ ਕੇ ਉੱਥੋਂ ਭੇਜ ਦਿੱਤਾ ਕਿ ਉਹ 25 ਤਾਰੀਖ ਨੂੰ ਜਾਂਚ ਲਈ ਆਉਣ। ਤੇ ਵੀਰਵਾਰ ਨੂੰ ਜਦੋਂ ਪੇਟ ਵਿੱਚ ਬੱਚੇ ਦੀ ਹਿਲਜੁਲ ਬਿਲਕੁਲ ਬੰਦ ਹੋ ਗਈ ਤਾਂ ਉਨ੍ਹਾਂ ਨੇ ਸੈਕਨ ਕਰਵਾਇਆ ਤਾਂ ਪਤਾ ਲੱਗਾ ਕਿ ਬੱਚੇ ਦੀ ਗਰਭ ਵਿੱਚ ਹੀ ਮੌਤ ਹੋ ਗਈ ਹੈ।

SHOW MORE