HOME » Videos » Punjab
Share whatsapp

ਪੰਜਾਬ 'ਚ ਅਵਾਰਾ ਕੁੱਤਿਆਂ ਦਾ ਕਹਿਰ ਜਾਰੀ, ਮਾਸੂਮ ਬੱਚੇ ਨੂੰ ਨੋਚਦਿਆਂ ਦੀ ਵੀਡੀਓ ਆਈ ਸਾਹਮਣੇ

Punjab | 07:23 AM IST Apr 15, 2019

ਅੰਮ੍ਰਿਤਸਰ ਦੇ ਪੋਸ਼ ਮੁਹੱਲਾ ਮਹਿੰਦਰ ਕਾਲੋਨੀ ਵਿੱਚ ਇੱਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੇ ਪਾਰਕ ਵਿੱਚ ਖੇਡਣ ਆਏ ਬੱਚੇ ਨੇ ਜਦੋਂ ਕੁੱਤਿਆਂ ਨੂੰ ਦੇਖਿਆ ਤਾਂ ਉਹ ਗੇਟ ਉੱਤੇ ਖੜ੍ਹਾ ਹੋ ਗਿਆ। ਪਰ ਅਵਾਰਾ ਕੁੱਤਿਆਂ ਨੇ ਇਸ ਮਾਸੂਮ ਨੂੰ ਗੇਟ ਤੋਂ ਹੀ ਖਿੱਚ ਕੇ ਬੁਰੀ ਤਰ੍ਹਾਂ ਨੋਚ ਦਿੱਤਾ। ਉਸਨੂੰ ਪੈਰਾਂ ਤੋਂ ਖਿੱਚ ਨੋਚਦੇ ਹੋਏ ਦੂਰ ਤੱਕ ਲੈ ਗਏ। ਬੱਚੇ ਦੀਆਂ ਚੀਕਾਂ ਸੁਣ ਭੱਜੇ ਆਏ ਲੋਕਾਂ ਨੇ ਇੰਨਾ ਅਵਾਰਾ ਕੁੱਤਿਆਂ ਦੇ ਪਿੱਛੇ ਮੰਗਰ ਪੈ ਗਏ। ਜਿਸ ਕਾਰਨ ਕੁੱਤੇ ਬੱਚੇ ਨੂੰ ਛੱਡੇ ਕੇ ਭੱਜ ਗਏ। ਜਿਸ ਕਾਰਨ ਬੱਚੇ ਦੀ ਜਾਨ ਬਚ ਗਈ ਪਰ ਬੁਰੀ ਤਰ੍ਹਾਂ ਜਖਮੀ ਹੋ ਗਿਆ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਅਵਾਰਾ ਕੁੱਤਿਆਂ ਤੋਂ ਬਹੁਤ ਪਰੇਸ਼ਾਨ ਹਨ ਪਰ ਪ੍ਰਸ਼ਾਸਨ ਨੂੰ ਕੋਈ ਪ੍ਰਵਾਹ ਨਹੀਂ ਹੈ।

 

SHOW MORE