HOME » Top Videos » Punjab
Share whatsapp

ਕੈਰਮਬੋਰਡ ਮੁਕਾਬਲੇ ਵਿਚ ਕਾਂਸੇ ਤਗਮਾ ਜੇਤੂ ਖਿਡਾਰਣ ਦਾ ਭਰਵਾਂ ਸਵਾਗਤ, ਦੇਖੋ ਵੀਡੀਓ

Punjab | 04:52 PM IST Nov 08, 2019

ਸ਼ਬ ਡਵੀਜਨ ਮੋੜ ਮੰਡੀ ਦੇ ਪਿੰਡ ਸੰਦੋਹਾ ਦੀ ਕੈਰਮਬੋਰਡ ਦੀ ਖਿਡਾਰਣ ਦੇ ਚਾਈਨਾ ਵਿੱਚ ਵਰਡ ਕੱਪ ਦੌਰਾਨ ਬਰਾਊਨਜ਼ ਮੈਡਲ ਜਿੱਤ ਕੇ ਆਉਣ ਤੇ ਪਿੰਡ ਵਾਸੀਆਂ ਨੇ ਲੜਕੀ ਦਾ ਭਰਵਾ ਸਵਾਗਤ ਕੀਤਾ।ਜਿਥੇ ਖਿਡਾਰਣ ਨੇ ਸਰਕਾਰ ਤੋ ਕੈਰਮਬੋਰਡ ਖੇਡ ਨੂੰ ਹੋਰ ਪ੍ਰਫੂੱਲਤ ਕਰਨ ਦੀ ਮੰਗ ਕੀਤੀ ਉਥੇ ਹੀ ਅਗਲੇ ਸਾਲ ਲਈ ਹੁਣ ਤੋ ਹੀ ਤਿਆਰੀਆਂ ਕਰਨ ਦੀ ਗੱਲ ਕੀਤੀ। ਖਿਡਾਰਣ ਦੇ ਮੋੜ ਮੰਡੀ ਵਿਖੇ ਪੁੱਜਣ ਤੇ ਉਸ ਨੂੰ ਸਵਾਗਤ ਕਰਕੇ ਪਿੰਡ ਲਿਆਦਾ ਗਿਆਂ ਜਿਥੇ ਉਸ ਦਾ ਪਿੰਡ ਵਾਸੀਆਂ ਨੇ ਸਾਨਦਾਰ ਸਵਾਗਤ ਕੀਤਾ। ਖਿਡਾਰਣ ਨਵਪ੍ਰੀਤ ਕੋਰ ਆਪਣੀ ਟੀਮ ਨਾਲ ਚਾਈਨਾ ਵਿੱਚ ਹੋਏ ਵਰਡ ਕੱਪ ਵਿੱਚ ਭਾਗ ਲੈਣ ਲਈ ਗਈ ਸੀ ਜਿਥੇ ਉੇਹਨਾਂ ਦੀ ਟੀਮ ਨੇ ਬਰਾਉਣ ਮੈਡਲ ਜਿੱਤ ਕੇ ਦੇਸ ਦੇ ਝੋਲੀ ਵਿੱਚ ਪਾਇਆ ਹੈ। ਪਿੰਡ ਵਾਸੀਆਂ ਤੇ ਮਾਪੇ ਨਵਪ੍ਰੀਤ ਕੋਰ ਦੀ ਇਸ ਪ੍ਰਾਪਤੀ ਤੇ ਮਾਣ ਮਹਿਸੂਸ ਕਰਦੇ ਹਨ ਨਵਪ੍ਰੀਤ ਦਾ ਪਿਤਾ ਆਪਣੀ ਲੜਕੀ ਨੂੰ ਲੜਕਾ ਦਸਦੇ ਹੋਏ ਸਰਕਾਰ ਤੋ ਖਿਡਾਰੀਆਂ ਲਈ ਮਦਦ ਕਰਨ ਦੀ ਗੱਲ ਕਹੀ। ਪਿੰਡ ਵਾਸੀ ਦਾ ਕਹਿਣਾ ਹੈ ਸਰਕਾਰ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਯੋਗ ਕਦਮ ਚੁੱਕੇ।

 

 

 

 

SHOW MORE