HOME » Videos » Punjab
Share whatsapp

ਡੇਰਾ ਸਿਰਸਾ ਦੇ ਸਮਰਥਕਾਂ ਤੇ ਸਿੱਖ ਜਥੇਬੰਦੀਆਂ ਵਿਚ ਟਕਰਾਅ

Punjab | 04:33 PM IST Apr 14, 2019

ਬਨੂੜ ਵਿਚ ਡੇਰਾ ਸਿਰਸਾ ਦੇ ਸਮਰਥਕਾਂ ਤੇ ਕੁਝ ਸਿੱਖ ਜਥੇਬੰਦੀਆਂ ਵਿਚ ਟਕਰਾਅ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਨਾਮ ਚਰਚਾ ਵਿਚ ਜਾ ਰਹੇ ਕੁਝ ਪਰਿਵਾਰਾਂ ਨੂੰ ਰੋਕਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਵਿਵਾਦ ਭਖ ਗਿਆ। ਦੋਵੇਂ ਧਿਰਾਂ ਇਕ ਦੂਜੇ ਨਾਲ ਧੱਕਾਮੁੱਕੀ ਹੋ ਗਈਆਂ।

ਮੌਕੇ ਉਤੇ ਪੁੱਜੀ ਪੁਲਿਸ ਨੇ ਮਾਮਲਾ ਸ਼ਾਂਤ ਕਰਵਾਇਆ। ਪਤਾ ਲੱਗਾ ਹੈ ਕਿ ਕੁਝ ਨਿਹੰਗ ਸਿੰਘ ਜਥੇਬੰਦੀਆਂ ਨਾਮ ਚਰਚਾ ਦਾ ਵਿਰੋਧ ਕਰ ਰਹੀਆਂ ਸਨ ਜਿਸ ਤੋਂ ਬਾਅਦ ਦੋਵੇਂ ਆਹਮੋ ਸਾਹਮਣੇ ਹੋ ਗਈਆਂ। ਡੇਰਾ ਸਿਰਸਾ ਦੇ ਸਥਾਪਨਾ ਮਹੀਨੇ ਨੂੰ ਮੁੱਖ ਰੱਖਦੇ ਹੋਏ ਪਿੰਡ ਹਵੇਲੀ, ਬਨੂੜ, ਚੰਡੀਗੜ੍ਹ ਤੇ ਮੋਹਾਲੀ ਜ਼ਿਲ੍ਹੇ ਦੇ ਸਾਰੇ ਬਲਾਕਾਂ ਵੱਲੋਂ ਸਾਂਝੀ ਨਾਮ ਚਰਚਾ ਕਰਵਾਈ ਜਾ ਰਹੀ ਸੀ। ਪਰ ਕੁਝ ਸਿੱਖ ਜਥੇਬੰਦੀਆਂ ਇਸ ਦਾ ਵਿਰੋਧ ਕਰ ਰਹੀਆਂ ਸਨ।

SHOW MORE