HOME » Videos » Punjab
Share whatsapp

ਬੁਲੇਟ ਦੇ ਪਟਾਕਿਆਂ ਕਾਰਨ 2 ਧਿਰਾਂ ਆਪਸ 'ਚ ਭਿੜੀਆਂ

Punjab | 06:16 PM IST May 15, 2018

ਦਿੜਬਾ ਦੇ ਪਿੰਡ ਦੀਵਾਨਗੜ੍ਹ ਕੈਪਰ 'ਚ ਬੁਲੇਟ ਦੇ ਪਟਾਕੇ ਪਾਉਣ ਨੂੰ ਲੈ ਕੇ ਦੋ ਧਿਰਾਂ 'ਚ ਖੂਨੀ ਝੜਪ ਹੋ ਗਈ। ਘਰ ਦੇ ਬਾਹਰ ਬੁਲੇਟ ਦੇ ਪਟਾਕੇ ਪਾਉਣ ਕਾਰਨ ਹੋਇਆ ਇਹ ਝਗੜਾ ਗੋਲੀਬਾਰੀ ਤੱਕ ਪੁੱਜ ਗਿਆ ਤੇ ਦੋਵਾਂ ਧਿਰਾਂ ਵੱਲੋਂ ਜੰਮ ਕੇ ਤੋੜ-ਭੰਨ ਕੀਤੀ ਗਈ। ਇੱਕ ਧੜੇ ਨੇ ਤਾਂ ਫਾਈਰਿੰਗ ਵੀ ਕਰ ਦਿੱਤੀ ਪਰ ਗਨੀਮਤ ਰਹੀ ਕਿ ਇਸ ਦੌਰਾਨ ਕਿਸੇ ਕਿਸਮ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੀੜਤਾਂ ਮੁਤਾਬਕ ਕੁੱਝ ਲੋਕ ਬੁਲੇਟ ਦੇ ਪਟਾਕੇ ਪਾ ਰਹੇ ਸਨ ਜਦੋਂ ਇੰਨਾਂ ਨੂੰ ਰੋਕਣ ਦੀ ਕੋਸਿਸ਼ ਕੀਤੀ ਤਾਂ ਗੱਲ ਹੱਥੋਪਾਈ ਤੱਕ ਪੁੱਜ ਗਈ।

ਪੀੜਤ ਗੁਰਜੀਤ ਸਿੰਘ ਨੇ ਕਿਹਾ, "ਮੈਨੂੰ ਜਦੋਂ ਰਾਡ ਮਾਰੀ ਗਈ ਤਾਂ ਮੈਂ ਬੇਹੋਸ਼ ਹੋ ਗਿਆ ਤੇ ਉਸ ਤੋਂ ਬਾਅਦ ਮੈਨੂੰ ਕੁੱਝ ਨਹੀਂ ਪਤਾ ਚੱਲਿਆ। ਮੈਨੂੰ ਕੌਣ-ਕੌਣ ਮਾਰ ਗਿਆ ਇਸ ਦਾ ਮੈਨੂੰ ਕੁੱਝ ਪਤਾ ਨਹੀਂ ਚੱਲਿਆ। ਫੇਰ ਘਰਦੇ ਆ ਕੇ ਮੈਨੂੰ ਉੱਥੋਂ ਲੈ ਗਏ।"

ਘਟਨਾ ਤੋਂ ਬਾਅਦ ਪਹੁੰਚੀ ਪੁਲਿਸ ਨੇ ਮੌਕੇ ਉੱਤੇ 2 ਕਾਰਤੂਸ ਵੀ ਬਰਾਮਦ ਕੀਤੇ। ਪੁਲਿਸ ਨੇ ਕਈ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਭਾਲ ਸ਼ੁਰੂ ਕਰ ਦਿੱਤੀ ਹੈ।

SHOW MORE