HOME » Videos » Punjab
Share whatsapp

ਕਾਂਗਰਸੀਆਂ ਦੀ ਰੈਲੀ 'ਚ 'ਕਲੇਸ਼', MLA ਸਾਹਮਣੇ ਚੱਲੀਆਂ ਕੁਰਸੀਆਂ. ਘਸੁੰਨ-ਮੁੱਕੀ 'ਚ ਲੱਥੀਆਂ ਪੱਗਾਂ..

Punjab | 08:31 AM IST May 14, 2019

ਸਿਆਸਤਦਾਨਾਂ ਲਈ ਇਸ ਵਾਰ ਚੋਣ ਪ੍ਰਚਾਰ ਕਰਨਾ ਇੰਨਾ ਅਸਾਨ ਨਹੀਂ ਰਿਹਾ। ਕਿਤੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਤੇ ਪਾਰਟੀਆਂ ਦੇ ਧੜੇ ਹੀ ਇੱਕ ਦੂਜੇ ਨਾਲ ਭਿੜ ਜਾਂਦੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਹਲਕਾ ਖਡੂਰ ਸਾਹਿਬ ਵਿੱਚ ਪੈਂਦੇ ਪੱਟੀ ਹਲਕੇ ਤੋਂ, ਜਿੱਥੇ ਵਿਧਾਇਕ ਹਰਮਿੰਦਰ ਸਿੰਘ ਦੀ ਮੌਜੂਦਗੀ ਚ ਹੀ ਕਾਂਗਰਸ ਦੇ ਧੜੇ ਆਪਸ ਚ ਭਿੜ ਗਏ।

ਵਿਧਾਇਕ ਦੀਆਂ ਅੱਖਾਂ ਸਾਹਮਣੇ ਹੀ ਕਾਂਗਰਸੀ ਗੁੱਥਮ-ਗੁਥੀ ਹੋ ਗਏ। ਤੂੰ-ਤੂੰ ਮੈ-ਮੈਂ ਤੋਂ ਸ਼ੁਰੂ ਹੋਇਆ ਝਗੜਾ ਇੰਨ ਵਧ ਗਿਆ ਕਿ ਕਾਂਗਰਸੀ ਵਰਕਰਾਂ ਨੇ ਇੱਕ-ਦੂਜੇ 'ਤੇ ਕੁਰਸੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਕਈ ਵਰਕਰਾਂ ਦੀਆਂ ਪੱਗਾਂ ਵੀ ਲੱਥ ਗਈਆਂ। ਇਸ ਦੌਰਾਨ ਕਾਂਗਰਸੀ ਵਿਧਾਇਕ ਹਰਮਿੰਦਰ ਗਿੱਲ ਨੇ ਵਰਕਰਾਂ ਨੂੰ ਸਮਝਾਉਣ ਦੀ ਬਜਾਏ ਝਗੜੇ ਚੋਂ ਨਿਕਣਾ ਬਿਹਤਰ ਸਮਝਿਆ। ਕਾਂਗਰਸੀ ਵਰਕਰਾਂ ਚ ਹੋਏ ਝਗੜੇ ਦੀ ਇਹ ਵੀਡੀਓ ਹੁਣ ਖੂਬ ਵਾਇਰਲ ਵੀ ਹੋ ਰਹੀ ਹੈ।

ਜਾਣਕਾਰੀ ਮੁਤਾਬਕ ਪਿੰਡ ਦਦੇਹਰ ਇਕ ਜਨ ਸਭ ਰੱਖੀ ਗਈ ਸੀ। ਜਿਸ ਵਿੱਚ ਪੱਟੀ ਤੋਂ ਵਿਧਾਇਕ ਹਰਮਿੰਦਰ ਗਿੱਲ ਆਪਣੇ ਸ਼ਾਥੀ ਸਮੇਤ ਪੁੱਜੇ। ਇਸ ਦੌਰਾਨ ਪਿੰਡ ਦੇ ਇਕ ਸਖਸ਼ ਨੇ ਮਾਈਕ ਸਾਂਭ ਲਿਆ ਤੇ ਲਾਈਸੈਂਸ ਲਈ ਲਾਜ਼ਮੀ ਕੀਤੇ ਡੋਪ ਟੈਸਟ ਨੂੰ ਹਾਟਉਣ ਦੀ ਮੰਗ ਕਰਨ ਲੱਗਾ। ਬਸ ਫੇਰ ਦੇਖਦਿਆ ਹੀ ਦੇਖਦਿਆ ਇਹ ਜਨ ਸਭ ਮੈਦਾਨੇ ਜੰਗ ਬਣ ਗਈ। ਕਾਂਗਰਸੀ ਵਿਧਾਇਕ ਦੀਆਂ ਅੱਖਾਂ ਸਾਹਮਣੇ ਸਭ ਕੁਝ ਹੋਇਆ। ਪਰ ਵਿਧਾਇਕ ਸਾਬ੍ਹ ਇਸ ਨੂੰ ਵਿਰੋਧੀਆਂ ਦੀ ਸਾਜਿਸ਼ ਦੱਸ ਰਹੇ ਹਨ।

ਸਿਆਸੀ ਰੈਲੀਆਂ ਦੌਰਾਨ ਇਹ ਕੋਈ ਪਹਿਲਾ ਘਟਾਨ ਨਹੀਂ ਹੈ। ਇਸ ਤੋਂ ਪਹਿਲਾ ਵੀ ਹੋਰਨਾਂ ਪਾਰਟੀਆਂ ਦੇ ਸਮਰਥਕ ਵੀ ਆਪੋ-ਆਪਣੀਆਂ ਰੈਲੀਆਂ ਗੁਥਮ-ਗੁੱਥਾ ਹੁੰਦੇ ਵੇਖੇ ਗਏ।

SHOW MORE