HOME » Videos » Punjab
Share whatsapp

ਪ੍ਰਕਿਰਿਆ ਮੁਕੰਮਲ ਪਰ ਬੋਰਡ ਨਹੀਂ ਜਾਰੀ ਕਰ ਰਿਹਾ ਨਿਯੁਕਤੀ ਪੱਤਰ

Punjab | 03:58 PM IST Feb 12, 2019

ਅੱਜ ਸੂਬੇ ਦੇ ਵੱਖ ਵੱਖ ਜਿਲਿਆਂ ਚੋਂ ਆਏ ਨੌਜਵਾਨ ਮੁੰਡੇ ਕੁੜੀਆਂ ਨੌਜਵਾਨ ਕਲਰਕ ਮੈਰਿਟ ਉਮੀਦਵਾਰਾਂ ਨੇ ਪੰਜਾਬ ਅਧੀਨ ਸੇਵਾਵਾਂ ਬੋਰਡ ਦੇ ਦਫਤਰ ਅੱਗੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਅਤੇ ਬੋਰਡ ਦਾ ਦਰਵਾਜਾ ਬੰਦ ਕਰ ਦਿੱਤਾ। ਬੋਰਡ ਵਲੋਂ ਕੋਈ ਭਰੋਸਾ ਨਾ ਦਿੱਤੇ ਜਾਣ ਤੇ ਉਮੀਦਵਾਰਾਂ ਨੇ ਪੱਕੇ ਧਰਨੇ ਦਾ ਐਲਾਨ ਕਰ ਦਿੱਤਾ।

ਧਰਨਾਕਾਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 1883 ਕਲਰਕਾਂ ਦਾ ਇਸ਼ਤਿਹਾਰ ਸਾਲ 2016 ਵਿੱਚ ਜਾਰੀ ਕੀਤਾ ਗਿਆ ਸੀ ਜਿਸਦੀ ਕਰੀਬ ਸਾਰੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਪ੍ਰੰਤੂ ਬੋਰਡ ਫਾਈਨਲ ਨਤੀਜਾ ਐਲਾਨਣ ਚ ਟਾਲਮਟੋਲ ਕਰ ਰਿਹਾ ਹੈ।

ਮੁਜਾਹਰਾਕਾਰੀਆਂ ਨੇ ਕਿਹਾ ਕਿ ਬੋਰਡ ਦੇ ਸਕੱਤਰ ਤੇ ਹੋਰ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਹਨਾਂ ਦੀ ਤਾਇਨਾਤੀ ਚੋਣਾਂ ਤੋਂ ਪਹਿਲਾਂ ਪਹਿਲਾਂ ਕਰ ਦਿੱਤੀ ਜਾਵੇਗੀ ਪਰੰਤੂ ਹੁਣ ਬੋਰਡ ਟਾਲਮ ਟੋਲ ਦੀ ਨੀਤੀ ਅਪਣਾ ਰਿਹਾ ਹੈ ਜਿਸ ਨੂੰ ਬੇਰੁਜ਼ਗਾਰਾਂ ਵੱਲੋਂ ਬਰਦਾਸ਼ਤ ਕਰਨਾ ਮੁਸ਼ਕਿਲ ਹੈ।

ਧਰਨਾਕਾਰੀਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਬੋਰਡ ਵੱਲੋਂ 15 ਤਰੀਕ ਤੱਕ ਫਾਈਨਲ ਨਤੀਜੇ ਸਣੇ ਵਿਭਾਗ ਵੰਡ ਸੂਚੀ ਵੈਬਸਾਈਟ ਤੇ ਅਪਲੋਡ ਨਾ ਕੀਤੀ ਗਈ ਤਾਂ ਅੰਦੋਲਨ ਨੂੰ ਤਿੱਖਾ ਰੂਪ ਦਿੱਤਾ ਜਾਵੇਗਾ।

SHOW MORE