HOME » Top Videos » Punjab
Share whatsapp

ਥਾਣੇ ’ਚ ਭਿੜੀਆਂ ਦੋ ਧਿਰਾਂ, ਪੁਲਿਸ ਦੇ ਸਾਹਮਣੇ ਚੱਲੇ ਲੱਤਾਂ-ਮੁੱਕੇ

Punjab | 04:01 PM IST Feb 12, 2020

ਸੂਬੇ ਅੰਦਰ ਪੁਲਿਸ ਪ੍ਰਸਾਸ਼ਨ ਦਾ ਖੌਫ ਲੋਕਾਂ ’ਚ ਘਟਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਤਰ੍ਹਾਂ ਦਾ ਮਾਮਲਾ ਲੁਧਿਆਣਾ ਦੇ ਡਿਵੀਜ਼ਨ ਨੰਬਰ 1 ਪੁਲਿਸ ਸਟੇਸ਼ਨ ’ਚ ਦੇਖਣ ਨੂੰ ਮਿਲਿਆ ਹੈ।

ਇਸ ਦੌਰਾਨ ਦੋ ਧਿਰਾਂ ਵਿਚਾਲੇ ਝੜਪ ਹੋਈ। ਪੁਲਿਸ ਸਾਹਮਣੇ ਦੋਵੇਂ ਧਿਰਾਂ ਆਪਸ ’ਚ ਭਿੜ ਗਈਆਂ। ਫਿਲਹਾਲ ਪੁਲਿਸ ਨੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਸੀ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਇਕ ਐਕਟਿਵਾ ਸਵਾਰ ਨੌਜਵਾਨ ਨਾਲ ਸੜਕ ਉਤੇ ਪਾਣੀ ਸੁੱਟਦੇ ਹੋਏ ਇਕ ਢਾਬੇ ਵਿਚ ਕੰਮ ਕਰਨ ਵਾਲਾ ਵਿਅਕਤੀ ਟਕਰਾ ਗਿਆ ਸੀ। ਇਸ ਦੌਰਾਨ ਦੋਹਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਮਾਮਲਾ ਇੰਨਾ ਜਿਆਦਾ ਵਧ ਗਿਆ ਕਿ ਢਾਬੇ ’ਚ ਕੰਮ ਕਰਨ ਵਾਲੇ ਕੁਝ ਪ੍ਰਵਾਸੀ ਬਾਹਰ ਨਿਕਲ ਆਏ ਅਤੇ ਐਕਟਿਵਾ ਸਵਾਰ ਨੌਜਵਾਨ ਨਾਲ ਕੁੱਟਮਾਰ ਕਰਨ ਲੱਗੇ।

ਇਸ ਤੋਂ ਬਾਅਦ ਇਹ ਮਾਮਲਾ ਪੁਲਿਸ ਸਟੇਸ਼ਨ ਤੱਕ ਪਹੁੰਚ ਗਿਆ। ਪੁਲਿਸ ਨੇ ਦੋਹਾਂ ਧਿਰਾਂ ਨੂੰ ਥਾਣੇ ਬੁਲਾ ਲਿਆ। ਇਸ ਤੋਂ ਬਾਅਦ ਪੁਲਿਸ ਸਾਹਮਣੇ ਹੀ ਦੋਵੇਂ ਧਿਰ ਆਪਸ ’ਚ ਭਿੜ ਗਈਆਂ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਹੀ ਹੈ।

SHOW MORE