HOME » Top Videos » Punjab
Share whatsapp

ਪੁਲਿਸ ਮੁਲਾਜ਼ਮ ਤੇ 'ਆਪ' ਆਗੂ ਵਿਚਾਲੇ ਝੜਪ, ਦੋਵੇਂ ਜ਼ਖਮੀ, ਵੀਡੀਓ ਹੋਈ ਵਾਇਰਲ

Punjab | 12:20 PM IST Aug 17, 2019

ਬਠਿੰਡਾ ਵਿਚ ਆਮ ਆਦਮੀ ਪਾਰਟੀ ਦੇ ਬੁਲਾਰੇ ਨਵਦੀਪ ਜੀਂਦਾ ਤੇ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਵਿਚ ਹੱਥੋਪਾਈ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਹਾਲਾਂਕਿ ਜੀਂਦਾ ਦਾ ਕਹਿਣਾ ਹੈ  ਕਿ ਉਸ ਨੇ ਪੁਲਿਸ ਤੋਂ ਸਿਰਫ ਰਸਤਾ ਪੁੱਛਿਆ ਸੀ। ਜਿਸ ਪਿੱਛੋਂ ਇਕ ਹੌਲਦਾਰ ਨੇ ਆਪਣੇ ਸਾਥੀ ਬੁਲਾ ਕੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ।

ਜੀਂਦਾ ਦੇ ਕਾਫੀ ਸੱਟਾਂ ਲੱਗੀਆਂ ਹਨ। ਦੂਜੇ ਪਾਸੇ ਪੁਲਿਸ ਮੁਲਾਜ਼ਮ ਵੀ ਹਸਪਤਾਲ ਦਾਖਲ ਹੈ ਜਿਸ ਦਾ ਕਹਿਣਾ ਹੈ ਕਿ ਆਪ ਆਗੂ ਨੇ ਉਸ ਨਾਲ ਕੁੱਟਮਾਰ ਕੀਤੀ ਹੈ।

SHOW MORE