HOME » Top Videos » Punjab
Share whatsapp

ਪੰਜਾਬ ਕਾਂਗਰਸ ਲੀਡਰਸ਼ਿਪ 'ਤੇ ਮੈਡਮ ਸਿੱਧੂ ਦੇ ਹਮਲੇ ਜਾਰੀ, ਹੁਣ ਕਹੀਆਂ ਇਹ ਗੱਲਾਂ...

Punjab | 12:38 PM IST May 16, 2019

ਚੋਣ ਪ੍ਰਚਾਰ ਆਖਰੀ ਦੌਰ ਵਿੱਚ ਪਹੁੰਚ ਗਿਆ ਅਤੇ 3 ਦਿਨਾਂ ਬਾਅਦ ਪੰਜਾਬ ਵਿੱਚ ਵੋਟਿੰਗ ਹੋਣ ਜਾ ਰਹੀਆਂ ਪਰ ਟਿਕਟਾਂ ਦੀ ਵੰਡ ਨੂੰ ਲੈ ਕੇ ਛਿੜੀ ਬਗਾਵਤ ਅੱਜ ਵੀ ਜਾਰੀ ਹੈ। ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਸਾਬਕਾ ਵਿਧਾਇਕ ਨਵਜੋਤ ਕੌਰ ਨੇ ਇੱਕ ਵਾਰ ਫਿਰ ਸੂਬੇ ਦੀ ਲੀਡਰਸ਼ਿਪ 'ਤੇ ਤਿੱਖਾ ਹਮਲਾ ਬੋਲਿਆ ਹੈ।

ਨਵਜੋਤ ਕੌਰ ਨੇ ਕਿਹਾ ਕਿ ਉਹਨਾਂ ਨੂੰ ਬਿਠਾ ਕੇ ਸਮਝਾਉਣ ਦੀ ਬਜਾਏ ਝੂਠ ਬੋਲ ਕੇ ਉਹਨਾਂ ਦੀ ਟਿਕਟ ਕਟਵਾਈ ਗਈ ਅਤੇ ਇਹ ਸਭ ਸੀਐਮ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਨੇ ਕੀਤਾ। ਉਹਨਾਂ ਕਿਹਾ ਕਿ ਲੀਡਰਾਂ ਨੂੰ ਆਪਣਾ ਛੋਟਾਪਨ ਛੱਡ ਸੱਤਾ ਪਰਿਵਰਤਨ 'ਤੇ ਜ਼ੋਰ ਦੇਣਾ ਚਾਹੀਦਾ ਹੈ।

ਇਸਦੇ ਨਾਲ ਹੀ ਉਹਨਾਂ ਨਵਜੋਤ ਸਿੱਧੂ ਦੀ ਸੂਬਾ ਲੀਡਰਸ਼ਿਪ ਨਾਲ ਨਰਾਜ਼ਗੀ ਦੀਆਂ ਖਬਰਾਂ 'ਤੇ ਮੁੜ ਕਿਹਾ ਕਿ ਸਿੱਧੂ ਸਿਰਫ ਉਸੇ ਥਾਂ ਪ੍ਰਚਾਰ ਕਰਨਗੇ, ਜਿਥੇ ਉਹਨਾਂ ਦੀ ਲੋੜ ਹੋਵੇਗੀ। ਪੂਰੇ ਪੰਜਾਬ ਵਿੱਚ ਸਿੱਧੂ ਪ੍ਰਚਾਰ ਨਹੀਂ ਕਰਨਗੇ।

SHOW MORE