ਆਸ਼ੂ ਨੇ ਕਾਂਗਰਸ ਨੂੰ ਵੋਟਾਂ ਨਾ ਪਾਉਣ ਦੀ ਆਖੀ ਗੱਲ ! ਵੇਖੋ ਰਿਪੋਰਟ
Punjab | 05:18 PM IST May 04, 2019
ਲੁਧਿਆਣਾ 'ਚ ਰਵਨੀਤ ਬਿੱਟੂ ਦੇ ਪ੍ਰਚਾਰ ਦੌਰਾਨ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕਾਂਗਰਸ ਨੂੰ ਵੋਟਾਂ ਨਾ ਪਾਉਣ ਲਈ ਕਹਿ ਦਿੱਤਾ। ਇਹ ਸੁਣ ਕੇ ਬਿੱਟੂ ਵੀ ਦੰਗ ਰਹਿ ਗਏ ਪਰ ਆਖ਼ਿਰ ਭਾਰਤ ਭੂਸ਼ਨ ਆਸ਼ੂ ਨੇ ਇਹ ਕਿਹਾ ਹੀ ਕਿਉਂ, ਵੇਖੋ ਉੱਪਰ ਅੱਪਲੋਡ ਵੀਡੀਓ ਵਿੱਚ ਪੂਰੀ ਰਿਪੋਰਟ।
ਦਰਅਸਲ ਹਰ ਸਮੇਂ ਚਰਚਾ 'ਚ ਰਹਿਣ ਵਾਲੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਦੀ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖ਼ੂਬ ਵਾਇਰਲ ਹੋ ਰਹੀ ਹੈ। ਇਹ ਵੀਡੀਓ ਲੁਧਿਆਣਾ ਦਾ ਦੱਸਿਆ ਜਾ ਰਿਹਾ ਹੈ, ਜਿੱਥੇ ਭਾਰਤ ਭੂਸ਼ਨ ਆਸ਼ੂ ਲੁਧਿਆਣਾ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ 'ਚ ਚੋਣ ਪ੍ਰਚਾਰ ਕਰ ਰਹੇ ਸਨ। ਪਰ ਆਸ਼ੂ ਇਸ ਦੌਰਾਨ ਬਿੱਟੂ ਦੇ ਹੀ ਉਲਟ ਵੋਟ ਪਾਉਣ ਦੀ ਗੱਲ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਤੋਂ ਇੰਜ ਜਾਪਦਾ ਕਿ ਲੋਕਾਂ ਦੇ ਸਵਾਲਾਂ ਤੋਂ ਬਾਅਦ ਭੜਕੇ ਭਾਰਤ ਭੂਸ਼ਨ ਆਸ਼ੂ ਕਾਂਗਰਸ ਨੂੰ ਵੋਟ ਨਾ ਪਾਉਣ ਦੀ ਗੱਲ ਆਖ ਰਹੇ ਹਨ। ਮੰਚ ਤੋਂ ਆਸ਼ੂ ਵੱਲੋਂ ਜਿਵੇਂ ਹੀ ਇਹ ਸ਼ਬਦ ਕਹੇ ਗਏ ਤਾਂ ਨੇੜੇ ਖੜ੍ਹੇ ਬਿੱਟੂ ਵੀ ਦੰਗ ਰਹਿ ਗਏ। ਹੁਣ ਇਹ ਵੀਡੀਓ ਖ਼ੂਬ ਵਾਇਰਲ ਵੀ ਹੋ ਰਿਹਾ ਹੈ।
ਬੇਸ਼ੱਕ ਬਿੱਟੂ ਮੰਚ ਉੱਤੇ ਆਪਣੇ ਮੰਤਰੀ ਨੂੰ ਰੋਕ ਨਾ ਸਕੇ ਹੋਣ ਪਰ ਹੁਣ ਵੀਡੀਓ ਵਾਇਰਲ ਹੋਣ ਤੋਂ ਬਾਅਦ ਰਵਨੀਤ ਨਾ ਸਿਰਫ਼ ਸਫ਼ਾਈਆਂ ਦੇ ਰਹੇ ਨੇ ਸਗੋਂ ਇਸ ਵੀਡੀਓ ਨੂੰ ਝੂਠਾ ਦੱਸ ਰਹੇ ਹਨ। ਹੁਣ ਬੇਸ਼ੱਕ ਰਵਨੀਤ ਬਿੱਟੂ ਭਾਰਤ ਭੂਸ਼ਨ ਆਸ਼ੂ ਦੀ ਇਸ ਵੀਡੀਓ ਨੂੰ ਝੂਠਾ ਦੱਸ ਰਹੇ ਹੋਣ ਪਰ ਜਨਾਬ ਜਦੋਂ ਤੁਹਾਡੇ ਮੰਤਰੀ ਸਾਹਬ ਨੇ ਕਾਂਗਰਸ ਦੇ ਉਲਟ ਵੋਟ ਪਾਉਣ ਗੱਲ ਆਖੀ ਸੀ ਤਾਂ ਤੁਸੀਂ ਖ਼ੁਦ ਉਸ ਸਮੇਂ ਮੰਚ ਉੱਤੋਂ ਹੀ ਇਸ ਗੱਲ ਨੂੰ ਟਾਲਦੇ ਵੀ ਨਜ਼ਰ ਆਏ ਸੀ। ਖ਼ੈਰ ਜਨਾਬ ਕਹਿੰਦੇ ਨੇ ਕਮਾਨੋਂ ਤੀਰ ਤੇ ਜ਼ੁਬਾਨੋ ਨਿਕਲੇ ਲਫ਼ਜ਼ ਕਦੇ ਵਾਪਸ ਨਹੀਂ ਮੁੜਦੇ।
-
ਕਾਮਰੇਡਾਂ ਨੇ ਜਿਸ ਫੈਕਟਰੀ 'ਤੇ ਝੰਡਾ ਲਾ ਦਿੱਤਾ ਉਸ ਨੂੰ ਬੰਦ ਕਰਾਏ ਬਿਨਾ ਨਹੀਂ ਰਹਿੰਦੇ
-
-
ਵੱਡੀ ਖ਼ਬਰ: ਕਿਸੇ ਵੀ ਹਾਲਤ 'ਚ ਤਿੰਨੇ ਖੇਤੀ ਕਾਨੂੰਨ ਵਾਪਸ ਨਹੀਂ ਲਵੇਗੀ ਕੇਂਦਰ ਸਰਕਾਰ
-
ਜਦੋਂ ਸਿੰਘੁ ਬਾਰਡਰ ਤੋਂ ਨਿਕਲੀ ਬਰਾਤ ਤਾਂ ਕਿਸਾਨਾਂ ਨੇ ਪਾਏ ਭੰਗੜੇ, ਵੇਖੋ ਕੀ ਸੀ ਨਜ਼ਾਰਾ
-
-
ਕਾਨੂੰਨ ਧੱਕੇ ਨਾਲ ਉੱਥੇ ਹੀ ਲਾਗੂ ਹੁੰਦੇ ਹਨ ਜਿੱਥੇ ਤਾਨਾਸ਼ਾਹੀ ਸ਼ਾਸਨ ਹੋਵੇ- ਸੁਖਬੀਰ ਬਾਦ