HOME » Videos » Punjab
Share whatsapp

ਹੁਣ ਕਾਂਗਰਸ ਦੇ ਇਸ ਵਿਧਾਇਕ ਦੇ ਬਗਾਵਤੀ ਸੁਰ, ਇਸ ਮਾਮਲੇ ਖਿਲਾਫ਼ ਬੋਲੇ..!

Punjab | 09:06 AM IST Feb 12, 2019

ਪਟਿਆਲਾ ਵਿੱਚ ਮੁਜ਼ਾਹਰਾ ਕਰ ਰਹੇ ਅਧਿਆਪਕਾਂ ਦੇ ਹੱਕ ਵਿੱਚ ਜਿੱਥੇ ਵਿਰੋਧੀ ਪਾਰਟੀਆਂ ਨਿੱਤਰ ਆਈਆਂ ਹਨ, ਉੱਥੇ ਹੀ ਹੁਕਮਰਾਨ ਧਿਰ ਨੂੰ ਆਪਣੇ ਆਗੂਆਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਕਾਂਗਰਸ ਦੇ ਹੀ ਵਿਧਾਇਕ ਨੇ ਅਧਿਆਪਕਾਂ ਤੇ ਕੀਤੇ ਗਏ ਲਾਠੀਚਾਰਜ ਤੇ ਸਵਾਲ ਖੜੇ ਕੀਤੇ ਹਨ।

ਅਧਿਆਪਕਾਂ ’ਤੇ ਵਰ੍ਹੀਆਂ ਪੁਲਿਸ ਦੀਆਂ ਲਾਠੀਆਂ ਤੇ ਹਰ ਕੋਈ ਸਵਾਲ ਖੜੇ ਕਰ ਰਿਹਾ ਹੈ। ਪ੍ਰਦਰਸ਼ਨ ਕਰਨ ਵਾਲਿਆਂ ’ਤੇ ਲਾਠੀਚਾਰਜ ਅਤੇ ਵਾਟਰ ਕੈਨਰ ਦੇ ਇਸਤੇਮਾਲ ਦੀਆਂ ਤਸਵੀਰਾਂ ਜਿੱਥੇ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ, ਉੱਥੇ ਹੀ ਸਿਆਸੀ ਵਿਰੋਧੀ ਸਰਕਾਰ ਨੂੰ ਨਿਸ਼ਾਨੇ ਤੇ ਲੈ ਰਹੇ ਹਨ। ਇੱਥੇ ਹੀ ਬੱਸ ਨਹੀਂ ਵਿਰੋਧ ਸਰਕਾਰ ਦੇ ਅੰਦਰੋਂ ਵੀ ਉੱਠ ਰਿਹਾ ਹੈ। ਅਮਲੋਹ ਤੋਂ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਤਾਂ ਇਸ ਨੂੰ ਜਮਹੂਰੀਅਤ ਦੇ ਖਿਲਾਫ ਕਾਰਵਾਈ ਹੀ ਕਰਾਰ ਦੇ ਦਿੱਤਾ।

ਇਹ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਕਾਕਾ ਰਣਦੀਪ ਸਿੰਘ ਦੇ ਬਗਾਵਤੀ ਸੁਰ ਸਾਹਮਣੇ ਆਏ ਹੋਣ। ਕੈਬਨਿਟ ਵਿਸਥਾਰ ਵੇਲੇ ਵੀ ਕਾਕਾ ਰਣਦੀਪ ਨੇ ਮੰਤਰੀ ਨਾ ਬਣਾਏ ਜਾਣ ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਸੀ। ਇੱਥੋਂ ਤੱਕ ਕਿ ਇਸ ਮਸਲੇ 'ਤੇ ਰਾਹੁਲ ਗਾਂਧੀ ਨੂੰ ਮਿਲਣ ਵਾਲੇ 3 ਵਿਧਾਇਕਾਂ ਵਿੱਚੋਂ ਇੱਕ ਕਾਕਾ ਰਣਦੀਪ ਹੀ ਸਨ।

ਦੱਸ ਦਈਏ ਪਟਿਆਲਾ ਲੋਕ ਸਭਾ ਹਲਕੇ ਤੋਂ ਜਿੱਥੇ ਪ੍ਰਨੀਤ ਕੌਰ ਕਾਂਗਰਸ ਦੀ ਟਿਕਟ ਦੀ ਦਾਅਵੇਦਾਰ ਹਨ, ਉੱਥੇ ਹੀ ਇਸੇ ਹਲਕੇ ਤੋਂ ਕਾਕਾ ਰਣਦੀਪ ਵੀ ਆਪਣੀ ਦਾਅਵੇਦਾਰੀ ਠੋਕ ਚੁੱਕੇ ਹਨ ਤੇ ਅਕਸਰ ਹੀ ਇਸ ਬਾਬਤ ਖੁੱਲ੍ਹ ਕੇ ਬਿਆਨ ਵੀ ਦਿੰਦੇ ਹਨ।

SHOW MORE