ਕਾਂਗਰਸੀ ਵਿਧਾਇਕ ਹਰਮਿੰਦਰ ਗਿੱਲ ਦੇ ਵਿਵਾਦਿਤ ਬੋਲ, ਮੰਗਣੀ ਪਈ ਮੁਆਫੀ
Punjab | 07:54 PM IST Jan 12, 2020
ਪੱਟੀ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਵਿਵਾਦਿਤ ਬਿਆਨ ਦਿੱਤਾ ਹੈ। ਇਸ ਨਾਲ ਉਨ੍ਹਾਂ ਨੇ ਨਾ ਸਿਰਫ਼ ਆਪਣੇ ਲਈ, ਸਗੋਂ ਕਾਂਗਰਸ ਪਾਰਟੀ ਲਈ ਵੀ ਮੁਸੀਬਤ ਸਹੇੜ ਲਈ ਹੈ। ਦਰਅਸਲ, ਵਿਧਾਇਕ ਸਾਹਿਬ ਹਰੀਕੇ ਪੱਤਣ ਵਿੱਚ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ।
ਇਸ ਦੌਰਾਨ ਉਹ ਇੰਨੇ ਜ਼ਿਆਦਾ ਭਾਵੁਕ ਹੋ ਗਏ ਕਿ ਉਨ੍ਹਾਂ ਅਜਿਹਾ ਬਿਆਨ ਦੇ ਦਿੱਤਾ ਜਿਸ ਕਾਰਨ ਸਿੱਖ ਸੰਗਤ ਵਿੱਚ ਰੋਸ ਪਾਇਆ ਜਾ ਰਿਹਾ ਹੈ। ਗਿੱਲ ਆਪਣੇ ਸੰਬੋਧਨ ਵਿਚ ਆਖ ਰਹੇ ਹਨ ਕਿ ਜਿਹੜਾ ਇਕ ਲੱਖ ਸ਼ਰਥਾਲੂ ਹਰਿਮੰਦਰ ਸਾਹਿਬ ਆਉਂਦਾ ਹੈ, ਅਸੀਂ ਉਸ ਦਾ ਮੂੰਹ ਮੋੜ ਕੇ ਹਰੀਕੇ ਲੈ ਕੇ ਆਵਾਂਗੇ। ਉਹ ਇਥੇ ਆਉਣ ਤੇ ਤੁਹਾਡੀ ਮੱਛੀ ਵੀ ਖਾਣ ਤੇ ਹੋਰ ਕਾਰੋਬਾਰ ਵੀ ਕਰਨ। ਹਾਲਾਂਕਿ ਬਾਅਦ ਵਿਚ ਹਰਮਿੰਦਰ ਸਿੰਘ ਨੇ ਇਕ ਵੀਡੀਓ ਜਾਰੀ ਕਰਕੇ ਸਿੱਖ ਭਾਈਚਾਰੇ ਤੋਂ ਮੁਆਫ਼ੀ ਮੰਗ ਲਈ ਹੈ।
-
Ludhiana: ਸੈਕਸ ਰੈਕੇਟ ਦਾ ਪਰਦਾਫਾਸ਼, 13 ਲੜਕੀਆਂ ਸਮੇਤ 4 ਏਜੰਟ ਗ੍ਰਿਫਤਾਰ
-
'ਗੁਰੂ ਰਵਿਦਾਸ ਪ੍ਰਕਾਸ਼ ਪੁਰਬ 'ਤੇ ਰਾਜ ਪੱਧਰੀ ਸਮਾਗਮ ਕਰਵਾਉਣਾ ਭੁੱਲ ਗਈ ਮਾਨ ਸਰਕਾਰ'
-
ਪੰਜਾਬ ਸਰਕਾਰ ਨੇ 'ਸ਼ਗਨ ਸਕੀਮ' ਦੀ ਰਾਸ਼ੀ ਰੋਕ ਕੇ ਧੀਆਂ ਨਾਲ ਕੀਤਾ ਧੋਖਾ: ਬਿਕਰਮਜੀਤ
-
ਗੈਂਗਸਟਰ ਬਿਸ਼ਨੋਈ ਅਤੇ ਬਰਾੜ ਦੇ 1490 ਟਿਕਾਣਿਆਂ 'ਤੇ ਛਾਪੇ, ਕਈ ਹਿਰਾਸਤ 'ਚ ਲਏ
-
ਕੌਮੀ ਇੰਨਸਾਫ਼ ਮੋਰਚੇ ’ਚ ਬੰਦੀ ਸਿੰਘਾਂ ਦੇ ਪਰਿਵਾਰਾਂ ਨੂੰ ਕੀਤਾ ਸਨਮਾਨਤ
-
ਐਸਜੀਪੀਸੀ ਮੈਂਬਰ ਸਿਆਲਿਕਾ ਵੱਲੋਂ ਰਾਮ ਰਹੀਮ ਦੀ ਪੈਰੋਲ ਖਿਲਾਫ ਹਾਈਕੋਰਟ ‘ਚ ਪਟੀਸ਼ਨ ਦਾਇਰ