HOME » Top Videos » Punjab
Share whatsapp

VIDEO-ਗਰਭਵਤੀ ਨੂੰ ਰੇਹੜੇ 'ਤੇ ਹਸਪਤਾਲ ਲਿਜਾਉਣ ਬਾਰੇ ਮੰਤਰੀ ਦਾ ਵਿਵਾਦਤ ਬਿਆਨ...

Punjab | 08:02 PM IST Nov 04, 2019

ਗਿੱਦੜਬਾਹਾ ਵਿਚ ਇਕ ਗਰਭਵਤੀ ਮਹਿਲਾ ਨੂੰ ਰੇਹੜੇ ਉਤੇ ਹਸਪਤਾਲ ਪਹੁੰਚਾਇਆ ਗਿਆ, ਸੂਬੇ ਦੇ ਸਿਹਤ ਮੰਤਰੀ ਤੋਂ ਜਦੋਂ ਇਸ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਵਿਵਾਦਿਤ ਬਿਆਨ ਦਿੱਤਾ। ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕਿਹਾ- ਮੈਂ ਹੁੰਦਾ ਤਾਂ ਸਾਈਕਲ ਉਤੇ ਲੈ ਜਾਂਦਾ ਹਸਪਤਾਲ। ਦਰਅਸਲ, ਗਿੱਦੜਬਾਹਾ ਦੇ ਧਾਨਕ ਮੁਹੱਲਾ ਦੇ ਸੰਨੀ ਦੀ ਪਤਨੀ ਮਧੂ ਗਰਭਵਤੀ ਸੀ।

ਮਧੂ ਇਕ ਆਸ਼ਾ ਵਰਕਰ ਦੇ ਸੰਪਰਕ ਵਿਚ ਸੀ। ਸ਼ਨੀਵਾਰ ਸਵੇਰੇ ਜਦੋਂ ਉਸ ਨੂੰ ਜੜੇਪਾ ਪੀੜਾਂ ਸ਼ੁਰੂ ਹੋਈਆਂ ਤਾਂ ਪਰਿਵਾਰ ਨੇ ਆਸ਼ਾ ਵਰਕਰ ਨੂੰ ਸੰਪਰਕ ਕੀਤਾ, ਪਰ ਉਸ ਨਾਲ ਸੰਪਰਕ ਨਹੀਂ ਹੋ ਸੱਕਿਆ। ਮਜਬੂਰਨ ਸੰਨੀ ਆਪਣੀ ਪਤਨੀ ਨੂੰ ਕਬਾੜ ਵਾਲੇ ਰੇਹੜੇ ਵਿਚ ਪਾ ਕੇ ਹਸਪਤਾਲ ਲੈ ਗਿਆ ਜਿੱਥੇ ਉਸ ਨੇ ਧੀ ਨੂੰ ਜਨਮ ਦਿੱਤਾ।

ਸਰਕਾਰੀ ਹਸਪਤਾਲ ਪਹੁੰਚਣ ਦੇ 10 ਮਿੰਟਾਂ ਦੇ ਅੰਦਰ ਹੀ ਮਧੂ ਨੇ ਇੱਕ ਧੀ ਨੂੰ ਜਨਮ ਦਿੱਤਾ। ਬੱਚੀ ਅੰਡਰ ਵੇਟ ਸੀ ਜਿਸ ਕਾਰਨ ਉਸ ਦੀ ਹਾਲਤ ਗੰਭੀਰ ਹੈ। ਸਰਕਾਰੀ ਹਸਪਤਾਲ ਦੇ ਡਾਕਟਰ ਮੁਤਾਬਕ ਥੋੜੀ ਵੀ ਦੇਰੀ ਜਾਨ ਉਤੇ ਭਾਰੀ ਹੋ ਸਕਦੀ ਸੀ।

SHOW MORE