HOME » Top Videos » Punjab
Share whatsapp

ਦਲ ਖਾਲਸਾ ਤੇ SGPC ਟਾਸਕ ਫੋਰਸ ਵਿਚਾਲੇ ਟਕਰਾਅ

Punjab | 03:15 PM IST Mar 06, 2020

ਅੰਮ੍ਰਿਤਸਰ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕੰਪਲੈਕਸ ਵਿਚ ਦਲ ਖਾਲਸਾ ਵੱਲੋਂ ਨਾਨਕਸ਼ਾਹੀ ਕਲੰਡਰ ਰਿਲੀਜ਼ ਕਰਨ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ। ਦਲ ਖਾਲਸਾ ਵੱਲੋਂ ਜਾਰੀ ਕੀਤੇ ਗਏ ਕਲੰਡਰਾਂ ਵਿਚ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤਸਵੀਰ ਵੀ ਲੱਗੀ ਹੋਈ ਸੀ ।ਜਿਸ ਤੇ ਥੈਂਕ ਯੂ ਪਾਕਿਸਤਾਨੀ ਲਿਖਿਆ ਹੋਇਆ ਹੈ। ਇਸ ਦੌਰਾਨ SGPC ਟਾਸਕ ਫੋਰਸ ਨੇ ਰੋਕਣ ਦੀ ਕੋਸ਼ਿਸ਼ ਕੀਤੀ । ਜਿਸ ਕਾਰਨ ਦਲ ਖਾਲਸਾ ਅਤੇ SGPC ਟਾਸਕ ਫੋਰਸ ਵਿਚਾਲੇ ਹੱਥੋਪਾਈ ਹੋ ਗਈ। ਕਲੰਡਰ ਰਿਲੀਜ਼ਿੰਗ ਦੌਰਾਨ ਖਾਲਿਸਤਾਨ ਜ਼ਿੰਦਾਬਾਦ ਦੇ ਵੀ ਨਾਅਰੇ ਲੱਗੇ। ਕਲੰਡਰ ਵਿੱਚ 'ਪਾਕਿਸਤਾਨ ਥੈਂਕ ਯੂ' ਵੀ ਲਿਖਿਆ ਹੋਇਆ ਸੀ। ਕਲੰਡਰ ਵਿੱਚ ਪਾਕਿਸਤਾਨੀ ਇਮਰਾਨ ਖਾਨ ਦੀ ਤਸਵੀਰ ਵੀ ਲੱਗੀ ਹੋਈ ਸੀ।

ਜਿਕਰਯੋਗ ਹੈ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਦੁਆਰਾ ਇਹ ਨਾਨਕਸ਼ਾਹੀ ਕਲੰਡਰ 2003 ਵਿਚ ਲਾਗੂ ਕੀਤਾ ਗਿਆ ਸੀ। ਹੁਣ ਮੁੜ ਦਲ ਖਾਲਸਾ ਵੱਲੋਂ ਨਵਾਂ ਨਾਨਕਸ਼ਾਹੀ ਕਲੰਡਰ ਰਿਲੀਜ ਕੀਤਾ ਜਾ ਰਿਹਾ ਸੀ। ਇਹ ਕਲੰਡਰ ਕਰਤਾਰਪੁਰ ਸਾਹਿਬ ਲਾਂਘਾ ਨੂੰ ਸਮਰਪਿਤ ਕੀਤਾ ਗਿਆ ਸੀ।

ਦਲ ਖਾਲਸਾ ਦੇ ਮੈਂਬਰਾਂ ਵੱਲੋਂ ਦਫਤਰ ਵਿਚ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ SGPC ਟਾਸਕ ਫੋਰਸ ਨੇ ਅੰਦਰ ਜਾਣ ਤੋਂ ਰੋਕ ਲਿਆ ਹੈ। ਇਸ ਦੌਰਾਨ ਦੋਨੇਂ ਗੁੱਟਾਂ ਵਿਚਕਾਰ ਹੱਥੋਪਾਈ ਹੋ ਗਈ ।

 

SHOW MORE
corona virus btn
corona virus btn
Loading